ਚੰਡੀਗੜ੍ਹ, 6 ਜੁਲਾਈ 2024: ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ‘ਚ ਈ-ਭੂਮੀ ਪੋਰਟਲ ‘ਤੇ ਸਵੈ-ਇੱਛਾ ਨਾਲ ਆਫ਼ਰ ਕੀਤੀ ਜ਼ਮੀਨ ਤੋਂ ਹਰਿਆਣਾ ‘ਚ ਲੈਂਡ ਬੈਂਕ (Land Bank) ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਛੇਤੀ ਮੁਕੰਮਲ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਵਿਲੱਖਣ ਪਹਿਲਕਦਮੀ ਸਰਕਾਰੀ ਸਕੀਮਾਂ ਲਈ ਜ਼ਮੀਨ ਇਕੱਠੀ ਕਰਨ ਲਈ ਦੇਸ਼ ਭਰ ‘ਚ ਪਹਿਲਾ ਪ੍ਰਯੋਗ ਹੈ।
ਸੀਐੱਮ ਨਾਇਬ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਲੋਕ ਭਲਾਈ ਦੇ ਕੰਮਾਂ ਲਈ ਮੁਫਤ ਜ਼ਮੀਨ ਦਾਨ ਕਰਦੇ ਹਨ। ਉਨ੍ਹਾਂ ਨੇ ਜੀਂਦ ਜ਼ਿਲ੍ਹੇ ਦੇ ਪਿੰਡ ਬਡੌਲੀ ‘ਚ ਬਣਾਏ ਜਾ ਰਹੇ ਜਲ ਘਰ ਲਈ ਜਨ ਸਿਹਤ ਇੰਜਨੀਅਰਿੰਗ ਵਿਭਾਗ ਨੂੰ 2.8 ਏਕੜ ਜ਼ਮੀਨ ਮੁਫ਼ਤ ਦੇਣ ਦੀ ਸ਼ਲਾਘਾ ਕੀਤੀ ਹੈ |