ਚੰਡੀਗੜ੍ਹ, 08 ਦਸੰਬਰ 2023: ਮਿਜ਼ੋਰਮ (Mizoram) ‘ਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜ਼ੋਰਮ ਪੀਪਲਜ਼ ਮੂਵਮੈਂਟ (ZPM) ਦੇ ਆਗੂ ਲਾਲਦੂਹੋਮਾ ਸੂਬੇ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਲਾਲਦੂਹੋਮਾ ਨੇ ਸ਼ੁੱਕਰਵਾਰ ਸਵੇਰੇ 11 ਵਜੇ ਆਈਜ਼ੌਲ ਦੇ ਰਾਜ ਭਵਨ ਵਿੱਚ ਰਾਜਪਾਲ ਹਰੀ ਬਾਬੂ ਕੰਭਮਪਤੀ ਦੇ ਸਾਹਮਣੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਲਾਲਡੂਹੋਮਾ ਇੰਦਰਾ ਗਾਂਧੀ ਦੇ ਸੁਰੱਖਿਆ ਇੰਚਾਰਜ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਮਿਜ਼ੋਰਮ ਦੀਆਂ 40 ਸੀਟਾਂ ‘ਤੇ ਹੋਈਆਂ ਚੋਣਾਂ ‘ਚ ZPM ਨੇ 27 ਸੀਟਾਂ ਜਿੱਤੀਆਂ ਹਨ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF) ਨੂੰ 10, ਭਾਜਪਾ ਨੂੰ 2 ਅਤੇ ਕਾਂਗਰਸ ਨੂੰ ਇੱਕ ਸੀਟ ਮਿਲੀ ਹੈ।