July 7, 2024 11:00 pm
ਭੋਆ

ਲਾਲ ਚੰਦ ਕਟਾਰੂਚੱਕ ਨੇ ਭੋਆ ਦੇ ਵੱਖ-ਵੱਖ ਪਿੰਡਾਂ ਅੰਦਰ ਦੌਰਾ ਕਰਕੇ ਵੰਡੀਆ ਵਿਕਾਸ ਗ੍ਰਾਂਟਾਂ

ਪਠਾਨਕੋਟ 07 ਜਨਵਰੀ 2023: ਅੱਜ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਦਾ ਦੋਰਾ ਕੀਤਾ, ਕੈਬਨਿਟ ਮੰਤਰੀ ਪੰਜਾਬ ਵੱਲੋਂ ਜਿੱਥੇ ਦੋ ਪਿੰਡਾਂ ਅੰਦਰ ਲੱਖਾਂ ਰੁਪਏ ਦੀ ਲਾਗਤ ਨਾਲ ਬਣੀਆਂ ਵਾਟਰ ਸਪਲਾਈਜ ਦੇ ਉਦਘਾਟਣ ਕੀਤੇ ਉੱਥੇ ਹੀ ਬਾਕੀ ਪਿੰਡਾਂ ਅੰਦਰ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਗ੍ਰਾਂਟਾਂ ਵੀ ਵੰਡੀਆ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰੋਹਿਤ ਸਿਆਲ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਕੋਆਰਡੀਨੇਟਰ ਪਠਾਨਕੋਟ, ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਖੁਸਬੀਰ ਕਾਟਲ ਸੀਨੀਅਰ ਆਪ ਲੀਡਰ, ਸੁਰਿੰਦਰ ਸਾਹ ਬਲਾਕ ਪ੍ਰਧਾਨ, ਸੋਹਣ ਲਾਲ ਸਰਪੰਚ ਭਟੋਆ, ਦਲਬੀਰ ਸੈਣੀ ਸਰਪੰਚ ਚੇਲੇਚੱਕ, ਜੋਗਰਾਜ ਸਰਪੰਚ ਸੈਦੀਪੁਰ,ਵੈਸਨੋ ਸਰਪੰਚ ਢੋਲੋਵਾਲ, ਡਾ. ਵਾਸੂ, ਬੈਨੀ ਢੋਲੋਵਾਲ, ਸੋਨੂੰ ਨਰਾਇਣਪੁਰ, ਨੰਬਰਦਾਰ ਰੋਮੀ ਸਲਾਰੀਆ, ਬਚਨ ਲਾਲ ਸਾਹਿਬ ਚੱਕ, ਜੰਗ ਬਹਾਦੁਰ, ਰਮਨ ਤਾਰਾਗੜ੍ਹ, ਦੇਵ ਰਾਜ ਰਤਨਗੜ੍ਹ, ਰਾਜਾ ਕਰਨੋਰ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।

ਜਿਕਰਯੋਗ ਹੈ ਕਿ ਅੱਜ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਸਵੇਰੇ ਪਿੰਡ ਨਰਾਇਣਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਕਰੀਬ ਤਿੰਨ ਪਿੰਡਾਂ ਨਰਾਇਣਪੁਰ, ਸਾਹਿਬਚੱਕ ਅਤੇ ਦਰਸੋਪੁਰ ਨੂੰ ਵਾਟਰ ਦੀ ਸਪਲਾਈ ਦੇਣ ਲਈ ਬਣਾਈ ਗਈ ਵਾਟਰ ਸਪਲਾਈ ਦਾ ਉਦਘਾਟਣ ਕੀਤਾ ਗਿਆ।

ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਦੇ ਨਿਰਮਾਣ ਲਈ 5 ਲੱਖ ਰੁਪਏ ਦਾ ਚੈੱਕ ਭੇਂਟ

ਫਿਰ ਉਨ੍ਹਾਂ ਵੱਲੋਂ ਪਿੰਡ ਭਟੋਆਂ ਅੰਦਰ ਵਾਟਰ ਸਪਲਾਈ ਦਾ ਉਦਘਾਟਣ ਕੀਤਾ ਅਤੇ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਾ ਚੈਕ ਦਿੱਤਾ, ਇਸ ਮੋਕੇ ਤੇ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਅੰਦਰ ਬਣਾਏ ਜਾਣ ਵਾਲੇ ਕਮਨਿਊਟੀ ਸੈਂਟਰ ਬਣਾਉਂਣ ਲਈ 10 ਲੱਖ ਰੁਪਏ ਦੀ ਰਾਸੀ ਦੇਣ ਦੀ ਘੋਸਣਾ ਕੀਤੀ। ਪਿੰਡ ਸੈਦੀਪੁਰ ਨੂੰ 2 ਲੱਖ ਰੁਪਏ ਦੀ ਵਿਕਾਸ ਕਾਰਜਾਂ ਲਈ ਗ੍ਰਾਂਟ, ਪਿੰਡ ਢੋਲੋਵਾਲ ਨੂੰ ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਦੇ ਲਈ 3.30 ਲੱਖ ਰੁਪਏ ਅਤੇ ਪਿੰਡ ਚੇਲੇਚੱਕ ਨੂੰ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਦੇ ਨਿਰਮਾਣ ਲਈ 5 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ।

ਵੱਖ ਵੱਖ ਪਿੰਡਾਂ ਦੇ ਦੋਰੇ ਦੋਰਾਨ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਪਿੰਡਾਂ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਫ ਪੀਣ ਵਾਲਾ ਪਾਣੀ ਸਭ ਨੂੰ ਮਿਲੇ ਅਤੇ ਲੋਕ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਹਿਣ ਇਸ ਉਦੇਸ ਨਾਲ ਪਿੰਡ ਨਰਾਇਣਪੁਰ ਅਤੇ ਭਟੋਆਂ ਅੰਦਰ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਵਾਟਰ ਸਪਲਾਈਜ ਦਾ ਉਦਘਾਟਣ ਕਰਕੇ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ।

ਇਨ੍ਹਾਂ ਵਾਟਰ ਸਪਲਾਈਜ ਦੇ ਨਾਲ ਪਿੰਡ ਨਰਾਇਣਪੁਰ, ਦਰਸੋਪੁਰ, ਸਾਹਿਬਚੱਕ ਅਤੇ ਭਟੋਆ ਦੇ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲ ਸਕੇਗਾ ਅਤੇ ਉਨ੍ਹਾਂ ਨੂੰ ਅੱਜ ਤੋਂ ਪਹਿਲਾ ਜੋ ਪੀਣ ਵਾਲੇ ਪਾਣੀ ਦੇ ਲਈ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਹੁਣ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਰੁਜਗਾਰ ਦੇਣਾਂ, ਚੰਗੇ ਸਕੂਲਾਂ ਦਾ ਨਿਰਮਾਣ ਕਰਨਾ, ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣਾ, ਮੁਫਤ ਬਿਜਲੀ ਸਪਲਾਈ ਦੇਣਾ ਆਦਿ ਵਿਸੇਸ ਜਰੂਰਤਾਂ ਨੂੰ ਧਿਆਨ ਵਿੱਚ ਰੱਖਕੇ ਕਾਰਜ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਵਧੀਆਂ ਸਿਹਤ ਸੁਵਿਧਾਵਾਂ ਦੇਣ ਦੇ ਉਦੇਸ ਨਾਲ ਸਰਕਾਰ ਵੱਲੋਂ ਲੋਕਾਂ ਲਈ ਆਮ ਆਦਮੀ ਕਲੀਨਿਕ ਖੋਲੇ ਗਏ। ਜਿਲ੍ਹਾ ਪਠਾਨਕੋਟ ਵਿੱਚ ਵੀ 15 ਅਗਸਤ ਨੂੰ ਦੋ ਆਮ ਆਦਮੀ ਕਲੀਨਿਕ ਖੋਲੇ ਗਏ ਸਨ ਅਤੇ ਹੁਣ 26 ਜਨਵਰੀ ਨੂੰ ਕਰੀਬ 10-12 ਆਮ ਆਦਮੀ ਕਲੀਨਿਕ ਹੋਰ ਖੋਲੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਅੰਦਰ ਲੋਕਾਂ ਨੂੰ 70 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਅਤੇ 40 ਤਰ੍ਹਾਂ ਦੇ ਟੈਸਟ ਵੀ ਫ੍ਰੀ ਵਿੱਚ ਕਰਵਾਉਂਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਪੂਰੇ ਪੰਜਾਬ ਅੰਦਰ 15 ਅਗਸਤ ਨੂੰ 125 ਆਮ ਆਦਮੀ ਕਲੀਨਿਕ ਖੋਲੇ ਗਏ ਸਨ ਅਤੇ ਇਸ ਵਾਰ 26 ਜਨਵਰੀ ਨੂੰ ਕਰੀਬ 500 ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਦੇ ਉਦੇਸ ਨਾਲ ਖੋਲੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਵੱਲੋ ਲੋਕਾਂ ਲਈ ਰੁਜਗਾਰ ਪੈਦਾ ਕੀਤਾ ਗਿਆ ਜਿਸ ਅਧੀਨ ਹੁਣ ਤੱਕ ਕਰੀਬ 22 ਹਜਾਰ ਨੋਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਗਈਆਂ ਹਨ ਅਤੇ ਹੁਣ ਸਰਕਾਰ ਦੇ ਲਏ ਫੈਂਸਲੇ ਅਨੁਸਾਰ ਹਰ ਸਾਲ ਪੂਰੇ ਪੰਜਾਬ ਅੰਦਰ ਕਰੀਬ 2100 ਨੋਜਵਾਨ ਭਰਤੀ ਕੀਤੇ ਜਾਇਆ ਕਰਨਗੇ, ਹਰ ਸਾਲ ਜਨਵਰੀ ਵਿੱਚ ਫਾਰਮ ਭਰੇ ਜਾਣਗੇ ਅਤੇ ਮਾਰਚ ਅਪ੍ਰੈਲ ਮਹੀਨੇ ਅੰਦਰ ਪ੍ਰੀਖਿਆ ਲਈ ਜਾਇਆ ਕਰੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਬਹੁਤ ਵੱਡਾ ਫੈਂਸਲਾ ਹੈ ਕਿ ਹਰੇਕ ਸਰਕਾਰੀ ਸਕੂਲ ਅੰਦਰ ਇੱਕ ਸਫਾਈ ਕਰਮਚਾਰੀ ਅਤੇ ਇੱਕ ਚੋਕੀਦਾਰ ਨਿਯੁਕਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਫੈਂਸਲਾ ਵੀ ਨੋਜਵਾਨਾਂ ਦੇ ਲਈ ਰੁਜਗਾਰ ਦੇ ਮੋਕੇ ਲੈ ਕੇ ਆਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਚੋਂ ਰੱਖਦਿਆਂ ਵਿਧਾਨ ਸਭਾ ਹਲਕਾ ਭੋਆ ਅੰਦਰ 80 ਕਿਲੋਮੀਟਰ ਸੜਕਾਂ ਦੀ ਮਨਜੂਰੀ ਲਿਆਂਦੀ ਗਈ ਹੈ ਆਉਂਣ ਵਾਲੇ ਦੋ ਮਹੀਨਿਆਂ ਅੰਦਰ ਸੀਜਨ ਸੁਰੂ ਹੁੰਦਿਆਂ ਹੀ ਭੋਆ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ ।