Lal Chand Kataruchak

ਲਾਲ ਚੰਦ ਕਟਾਰੂਚੱਕ ਨੇ ਪੋਣੇ ਅੱਠ ਕਰੋੜ ਰੁਪਏ ਦੀ ਲਾਗਤ ਦੇ ਸੜਕ ਨਿਰਮਾਣ ਕਾਰਜ ਨੂੰ ਸ਼ੁਰੂ ਕਰਵਾਇਆ

ਪਠਾਨਕੋਟ 28 ਅਕਤੂਬਰ 2023: ਅੱਜ ਸਰਨਾ ਵਿਖੇ ਬਣਾਈ ਪਾਰਕ ਤੋਂ ਐਸ.ਕੇ.ਆਰ. ਹਸਪਤਾਲ-ਜਿਲ੍ਹਾ ਪ੍ਰਬੰਧਕੀ ਕੰਪਲੈਕਸ-ਸੁਜਾਨਪੁਰ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕਰਵਾਇਆ। ਇਸ ਮੌਕੇ ਲਾਲ ਚੰਦ ਕਟਾਰੂਚੱਕ (Lal Chand Kataruchak) ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਸੜਕ ਦੇ ਨਿਰਮਾਣ ਕਾਰਜ ਦਾ ਸੁਭਆਰੰਭ ਕਰਵਾਇਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਧਰਮਵੀਰ ਸਿੰਘ ਵਣ ਮੰਡਲ ਅਫਸਰ ਪਠਾਨਕੋਟ, ਨਰੇਸ ਕੁਮਾਰ ਸੈਣੀ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਸੋਹਣ ਲਾਲ ਸਾਬਕਾ ਕੌਂਸਲਰ, ਸੁਖਵਿੰਦਰ ਸਿੰਘ ਐਕਸੀਅਨ ਮੰਡੀ ਬੋਰਡ,ਰਾਕੇਸ ਕੁਮਾਰ ਐਸ.ਡੀ.ਓ.,ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਅਜੀਤ ਸੈਣੀ, ਵਰਿੰਦਰ ਜੀਤ ਸਿੰਘ ਰੇਂਜ ਅਫਸਰ, ਸੰਦੀਪ ਕੁਮਾਰ ਅਤੇ ਹੋਰ ਪਾਰਟੀ ਕਾਰਜਕਰਤਾ ਹਾਜਰ ਸਨ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ (Lal Chand Kataruchak) ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਭ ਤੋਂ ਪਹਿਲਾ ਉਹ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਭਗਵਾਨ ਮਹਾਰਿਸੀ ਬਾਲਮੀਕਿ ਜੀ ਦੇ ਪ੍ਰਕਾਸ ਪਰਵ ਦੀਆਂ ਲੱਖ ਲੱਖ ਵਧਾਈਆਂ ਅਤੇ ਅੱਜ ਦੇ ਦਿਨ ਸਾਡੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋਈ ਹੈ।

ਉਨ੍ਹਾਂ ਕਿਹਾ ਕਿ ਸਰਨਾ ਤੋਂ ਸੁਜਾਨਪੁਰ ਤੱਕ ਰੋਡ ਜੋ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ ਅਤੇ ਅੱਜ ਇਸ ਰੋਡ ਦਾ ਨਿਰਮਾਣ ਕਾਰਜ ਸੁਰੂ ਕੀਤਾ ਗਿਆ ਹੈ। ਉਨ੍ਰਾਂ ਦੱਸਿਆ ਕਿ ਇਸ ਰੋਡ ਦਾ ਨਿਰਮਾਣ ਕਰੀਬ ਪੋਣੇ ਅੱਠ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ ਅਤੇ ਇਸ ਰੋਡ ਦੀ ਲੰਬਾਈ ਕਰੀਬ 7.5 ਕਿਲੋਮੀਟਰ ਅਤੇ ਚੋੜਾਈ 18 ਫੁੱਟ ਰਹੇਗੀ ਜੋ ਪਹਿਲਾ ਨਾਲੋਂ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਦੇ ਨਿਰਮਾਣ ਨਾਲ ਹਜਾਰਾਂ ਰਾਹਗੀਰਾਂ ਨੂੰ ਅਤੇ ਕਈ ਪਿੰਡਾਂ ਦੇ ਲੋਕਾਂ ਨੂੰ ਸੁਵਿਧਾ ਮਿਲੇਗੀ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਨਾ ਦੇ ਕਰੀਬ ਚਾਰ ਪੰਜ ਵਾਰਡਾਂ ਦੇ ਲੋਕਾਂ ਨੂੰ ਅਤੇ ਸੁਜਾਨਪੁਰ ਦੇ ਲੋਕਾਂ ਨੂੰ ਵੀ ਬਹੁਤ ਲਾਭ ਹੋਵੇਗਾ ਅਤੇ ਇੱਕ ਵਧੀਆ ਸੈਰਗਾਹ ਲੋਕਾਂ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਮਾਰਗ ਸਮਸਾਨ ਘਾਟ ਨੂੰ ਵੀ ਜਾਂਦਾ ਹੈ ਅਤੇ ਲੋਕਾਂ ਨੂੰ ਇਸ ਰੋਡ ਤੋਂ ਜਾਂਦਿਆਂ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਲੋਕਾਂ ਨੂੰ ਰੋਡ ਦੇ ਨਿਰਮਾਣ ਨਾਲ ਪ੍ਰੇਸਾਨੀਆਂ ਤੋਂ ਰਾਹਤ ਮਿਲੇਗੀ।

Scroll to Top