July 4, 2024 4:46 am

Australia: ਲਖਵਿੰਦਰ ਵਡਾਲੀ ਬਣੇ ਐਲਬਰੀ ਸਿਟੀ ‘ਚ ਸ਼ੋਅ ਕਰਨ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ

ਆਸਟ੍ਰੇਲੀਆ, 20 ਮਈ 2023: ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਪਿਛਲੇ ਦਿਨੀਂ ਆਸਟ੍ਰੇਲੀਆ ਦੀ ਐਲਬਰੀ ਸਿਟੀ ‘ਚ ਲਾਈਵ ਸ਼ੋਅ ਹੋਇਆ ਸੀ। ਜਿਸ ਦੇ ਨਾਲ ਲਖਵਿੰਦਰ ਵਡਾਲੀ (Lakhwinder Wadali) ਐਲਬਰੀ ਸਿਟੀ ‘ਚ ਗਾਉਣ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ ਬਣ ਗਏ ਨੇ। ਵੱਡੀ ਗਿਣਤੀ ‘ਚ ਉਨ੍ਹਾਂ ਦੇ ਪ੍ਰਸ਼ੰਸਕ ਇਸ ਸ਼ੋਅ ‘ਚ ਪਹੁੰਚੇ। ਉਨ੍ਹਾਂ ਨੇ ਇਸ ਸ਼ੋਅ ਬਾਰੇ ਗੱਲ ਕਰਦੇ ਹੋਏ ਆਖਿਆ ਕਿ, “ਐਲਬਰੀ ਸ਼ਹਿਰ ਦੇ ਵਿੱਚ ਇਹ ਪਹਿਲਾ ਪੰਜਾਬੀ ਸ਼ੋਅ ਹੋਇਆ ਜੋ ਕਿ ਬਹੁਤ ਵਧੀਆ ਰਿਹਾ। ਵੱਡੀ ਗੱਲ ਹੈ ਕਿ ਹਮੇਸ਼ਾ ਇਹ ਜ਼ਿਕਰ ਹੋਇਆ ਕਰੇਗਾ ਕਿ ਇਥੇ ਪਹਿਲਾ ਸ਼ੋਅ ਕਿੰਨੇ ਕੀਤਾ ਸੀ।”

 

ਲਖਵਿੰਦਰ ਵਡਾਲੀ ਪ੍ਰਸਿੱਧ ਸੰਗੀਤਕਾਰਾਂ ਦੇ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦੇ ਪਿਤਾ ਪਦਮਸ਼੍ਰੀ ਪੂਰਨ ਚੰਦ ਵਡਾਲੀ ਅਤੇ ਚਾਚਾ ਪਿਆਰੇਲਾਲ ਵਡਾਲੀ ਹਨ, ਜਿਹਨਾਂ ਨੂੰ ਭਾਰਤ ਦੀ ਸਭ ਤੋਂ ਮਸ਼ਹੂਰ ਸੂਫੀ ਜੋੜੀ “ਦਿ ਵਡਾਲੀ ਬ੍ਰਦਰਜ਼” ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਲਖਵਿੰਦਰ ਵਡਾਲੀ ਪਟਿਆਲਾ ਘਰਾਣੇ ਨਾਲ ਸਬੰਧਤ ਨੇ ਤੇ ਉਨ੍ਹਾਂ ਨੇ ਆਪਣੀ ਗਾਇਕੀ ਕਰਕੇ ਹੁਣ ਤੱਕ ਉਹ ਕਈ ਪੁਰਸਕਾਰ ਵੀ ਹਾਸਲ ਕਰ ਚੁੱਕੇ ਹਨ।