Site icon TheUnmute.com

ਲੱਖਾ ਸਿਧਾਣਾ ਇਸ ਹਫ਼ਤੇ ਕਰਨਗੇ ਪੰਜਾਬ ‘ਚ ਨਵੀਂ ਪਾਰਟੀ ਦਾ ਐਲਾਨ, 50 ਸੀਟਾਂ ਤੋਂ ਲੜਨਗੇ ਚੋਣ

Lakhveer Singh Lakha Sidhana

Lakhveer Singh Lakha Sidhana

ਚੰਡੀਗੜ੍ਹ 30 ਨਵੰਬਰ 2021: ਖੇਤੀ ਕਾਨੂੰਨ ਵਿਰੁੱਧ ਲੜਾਈ ‘ਚ ਉਭਰੇ ਪੰਜਾਬ ਦੇ ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਇੱਕ ਇੰਟਰਵਿਊ ਰਹੀ ਗੱਲਬਾਤ ਦੌਰਾਨ ਕਿਹਾ ਕਿ ਲੋਕ ਸਭਾ ਵਿੱਚ ਕਾਨੂੰਨ ਰੱਦ ਹੋਣ ਤੋਂ ਬਾਅਦ ਖੁਸ਼ੀ ਪ੍ਰਗਟ ਕਰਦਿਆਂ ਹੁਣ ਪੰਜਾਬ ਦੇ ਲੋਕਾਂ ਨੂੰ ਆਪਣੇ ਸੂਬੇ ਨੂੰ ਬਚਾਉਣ ਲਈ ਇੱਕ ਹੋਰ ਲੜਾਈ ਲੜਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਆਪਣੇ ਪੰਜਾਬ ਨੂੰ ਬਚਾਉਣ ਲਈ ਨਵੀਂ ਪਾਰਟੀ ਬਣਾ ਕੇ ਚੋਣਾਂ ਲੜਨ ਦੇ ਨਾਲ ਹੀ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਬੁੱਧੀਜੀਵੀ ਵਰਗ , ਗਾਇਕਾਂ ਤੇ ਹੋਰ ਰਾਜ ਅਤੇ ਲੋਕਾਂ ਪ੍ਰਤੀ ਭਾਵਨਾਂ ਰੱਖਣ ਵਾਲੇ ਆਗੂਆਂ ਨੂੰ ਨਾਲ ਲੈ ਕੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ 50 ਤੋਂ ਵੱਧ ਸੀਟਾਂ ਤੋਂ ਚੋਣ ਲੜਨਗੇ | ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਨਵੀਂ ਪਾਰਟੀ ਦਾ ਐਲਾਨ ਇਸੇ ਹਫ਼ਤੇ ਕੀਤਾ ਜਾਵੇਗਾ , ਅਤੇ ਸੂਬੇ ਵਿੱਚ ਲੋਕਾਂ ਤੇ ਨੌਜਵਾਨਾਂ ਨੂੰ ਜਾਗਰੂਕ ਕਰਕੇ ਨਾਲ ਜੋੜਨ ਦੀ ਮੁਹਿੰਮ ਵੀ ਆਰੰਭ ਕੀਤੀ ਜਾਵੇਗੀ |ਲੱਖੇ ਨੇ ਦੱਸਿਆ ਕਿ ਉਹ ਖੁਦ ਵੀ ਮਾਲਵੇ ‘ਚ ਪੈਂਦੇ ਮੋੜ ਜਾਂ ਰਾਮਪੁਰਾ ਹਲਕੇ ਤੋਂ ਚੋਣ ਲੜਨਗੇ| ਇਸਤੋਂ ਇਲਾਵਾ ਪੰਜਾਬ ਦੇ ਮਾਲਵਾ , ਮਾਝਾ ਤੇ ਦੁਆਬੇ ਦੇ ਵੱਖ ਵੱਖ 50 ਹਲਕਿਆਂ ਤੋਂ ਵੀ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਨਗੇ ,ਲੱਖੇ ਨੇ ਦੱਸਿਆ ਕਿ ਇਸ ਪਾਰਟੀ ‘ਚ ਉਮੀਦਵਾਰਾਂ ਦੀ ਸੂਚੀ ‘ਚ ਕਈ ਕਿਸਾਨ ਨੇਤਾ ਵੀ ਸ਼ਾਮਿਲ ਹੋਣਗੇ |
ਇਸ ਮੌਕੇ ਸੁੱਖ ਜਗਰਾਓਂ ਨੇ ਵੀ ਕਿਹਾ ਕਿ ਲੱਖਾ ਸਿਧਾਣਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹੋਏ ਮੁੱਦਿਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਲੜਾਈ ਲੜਦਾ ਆ ਰਿਹਾ ਹੈ |ਤੇ ਖੇਤੀ ਕਾਨੂੰਨ ਖ਼ਿਲਾਫ਼ ਸੰਘਰਸ਼ ਵਿੱਚ ਨੌਜਵਾਨਾਂ ਦਾ ਹੋਂਸਲਾ ਵਧਾਉਂਣ ਲਈ ਲੱਖਾ ਸਿਧਾਣਾ ਦੀ ਅਹਿਮ ਭੂਮਿਕਾ ਰਹੀ ਹੈ |

Exit mobile version