Australia

ਵਿਆਹ ਦਾ ਝਾਂਸਾ ਦੇ ਕੇ ਆਸਟ੍ਰੇਲੀਆ ਲੈ ਜਾਣ ਦੇ ਬਹਾਨੇ ਬੀਬੀ ਨੇ ਵਿਅਕਤੀ ਕੋਲੋਂ ਠੱਗੇ 9 ਲੱਖ 55 ਹਜ਼ਾਰ ਰੁਪਏ

ਫ਼ਰੀਦਕੋਟ 26 ਜੁਲਾਈ 2024: ਜ਼ਿਲ੍ਹਾ ਫ਼ਰੀਦਕੋਟ ਤੋਂ ਇੱਕ ਬੀਬੀ ਵੱਲੋਂ ਵਿਆਹ ਕਰਵਾ ਕੇ ਆਪਣੇ ਨਾਲ ਆਸਟ੍ਰੇਲੀਆ (Australia) ਲੈ ਕੇ ਜਾਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ |

ਇਸ ਮਾਮਲੇ ‘ਚ ਪਿੰਡ ਨਵਾਂ ਨੱਥੇਵਾਲਾ ਦੇ ਗੁਰਪਿਆਰ ਸਿੰਘ ਪੁੱਤਰ ਵੀਰ ਨੇ ਦੱਸਿਆ ਕਿ 2021 ‘ਚ ਨਿਧੀ ਪੁੱਤਰੀ ਅਵਿਨਾਸ਼ ਕੁਮਾਰ ਵਾਸੀ ਗੁਰਾਇਆ ਫਿਲੌਰਮ ਜ਼ਿਲ੍ਹਾ ਜਲੰਧਰ ਦਾ ਉਹਨਾਂ ਨਾਲ ਸਰਪੰਕ ਹੋਇਆ ਸੀ | ਉਨ੍ਹਾਂ ਦੱਸਿਆ ਕਿ ਉਕਤ ਬੀਬੀ ਨੇ ਮੈਨੂੰ ਆਸਟ੍ਰੇਲੀਆ ਦਾ ਵੀਜ਼ਾ ਦਿਖਾਇਆ ਅਤੇ ਆਪਣੇ ਨਾਲ ਬਾਹਰ ਲੈ ਕੇ ਜਾਣ ਦੀ ਗੱਲ ਕਹੀ ਅਤੇ 20 ਲੱਖ ਰੁਪਏ ਮੰਗੇ | ਪਰ ਸੌਦਾ 9 ਲੱਖ 55 ਹਜ਼ਾਰ ‘ਚ ਤੈਅ ਹੋ ਗਿਆ |

ਪੀੜਤ ਮੁਤਾਬਕ ਉਸ ਤੋਂ ਬਾਅਦ ਦੋਵਾਂ ਨੇ ਰਿੰਗ ਸੈਰੇਮਨੀ ਵੀ ਕਰ ਲਈ | ਜਿਸ ਦੀਆਂ ਪੀੜਤ ਨੇ ਪਰਿਵਾਰ ਨਾਲ ਇਸ ਸਗਾਈ ਦੀ ਫੋਟੋਆਂ ਵੀ ਹਨ | ਉਨ੍ਹਾਂ ਦੱਸਿਆ ਕਿ ਮੈਂ ਨਿਧੀ ਦੇ ਬੈਂਕ ਖਾਤੇ ਵਿੱਚ 7 ਲੱਖ 50 ਹਜ਼ਾਰ ਰੁਪਏ ਪਾ ਦਿੱਤੇ ਅਤੇ 2 ਲੱਖ ਰੁਪਏ ਨਕਦ ਦਿੱਤੇ | ਜਦੋਂ ਉਸਨੇ ਨਿਧੀ ਨੂੰ ਆਸਟ੍ਰੇਲੀਆ ਬਾਹਰ ਜਾਣ ਬਾਰੇ ਪੁੱਛਿਆ ਤਾਂ ਉਹ ਆਲ-ਮਟੋਲ ਕਰਨ ਲੱਗੀ |

ਇਸਤੋਂ ਬਾਅਦ ਗੁਰਪਿਆਰ ਨੂੰ ਨਿਧੀ ‘ਤੇ ਸ਼ੱਕ ਹੋਇਆ ਅਤੇ ਉਸਦੇ ਵੀਜੇ ਬਾਰੇ ਪਤਾ ਕੀਤਾ ਤਾਂ ਉਹ ਸਾਰੇ ਜਾਅਲੀ ਨਿਕਲੇ | ਉਸ ਬਾਅਦ ਪੀੜਤ ਨੇ ਐਸਐਸਪੀ ਫਰੀਦਕੋਟ ਨੂੰ ਇਕ ਦਰਖ਼ਾਸਤ ਦਿੱਤੀ | ਪੁਲਿਸ ਨੇ ਜਾਂਚ ਉਪਰੰਤ ਥਾਣਾ ਸਦਰ ਕੋਟਕਪੂਰਾ ਵਿਖੇ ਕੇਸ ਨੰਬਰ 33-18-3-2023 ਨੂੰ ਧਾਰਾਂ 420,120 ਬੀ ਆਈ ਪੀ ਸੀ ਨਿਧੀ ਪੁੱਤਰੀ ਅਵਿਨਾਸ਼ ਕੁਮਾਰ, ਗੁਰਾਇਆ ਜੰਲਧਰ ,ਪਰਮਜੀਤ ਲਾਲ ਪੁੱਤਰ ਕ੍ਰਿਸ਼ਨ ਲਾਲ, ਰਿੱਤੂ ਭਾਟੀਆ ਪਤਨੀ ਸੁਨੀਲ ਕੁਮਾਰ ਭਾਟੀਆ, ਹਰਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ |

ਪੀੜਤ ਗੁਰਪਿਆਰ ਸਿੰਘ ਦਾ ਕਹਿਣਾ ਕਿ ਨਿਧੀ ਦੀ ਗ੍ਰਿਫਤਾਰੀ ਕਰਨ ਇਕ ਦੋ ਵਾਰੀ ਰੇਡ ਕੀਤੀ, ਪਰ ਉਹ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ | ਉਨ੍ਹਾਂ ਕਿਹਾ ਮੈਂ ਕਈ ਵਾਰ ਪੁਲਿਸ ਪ੍ਰਸ਼ਾਸਨ ‌ਨੂੰ ਬੇਨਤੀ ਕਰ ਚੁੱਕਾ ਹਾਂ, ਪਰ ਪੁਲਿਸ ਪ੍ਰਸ਼ਾਸਨ ਵਲੋਂ ਉਹਨਾਂ ਦੀ ਅਜੇ ਤੱਕ ਕੋਈ ਵੀ ਗ੍ਰਿਫਤਾਰ ਨਹੀਂ ਕੀਤੀ |

Australia

ਗੁਰਪਿਆਰ ਨੇ ਦੱਸਿਆ ਕਿ ਇਸ ਨਿਧੀ ਨੇ ਹੋਰਨਾਂ ਨਾਲ ਵੀ ਮੇਰੇ ਵਾਂਗੂੰ ਠੱਗੀਆਂ ਮਾਰੀਆਂ ਹਨ, ਜੋ ਕਈ ਥਾਣਿਆਂ ‘ਚ ਮੁਕੱਦਮੇ ਦਰਜ ਹਨ | ਉਨ੍ਹਾਂ ਕਿਹਾ ਕਿ ਇਹ ਕਿ ਬਹੁਤ ਵੱਡਾ ਗਿਰੋਹ ਹੈ | ਇਹਨਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀਆਂ ਜਾਣ, ਤਾਂ ਜੋ ਮੈਨੂੰ ਇਨਸਾਫ਼ ਮਿਲ ਸਕੇ | ਇਸ ਪੂਰੇ ਮਾਮਲੇ ਸਬੰਧੀ ਜਦੋਂ ਡੀਐਸਪੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹਨਾਂ ‘ਚੋਂ ਇਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਅਤੇ ਮੁੱਖ ਮੁਲਜ਼ਮ ਨਿਧੀ ਪੁੱਤਰੀ ਅਵਿਨਾਸ਼ ਕੁਮਾਰ ਅਤੇ ਬਾਕੀ ਸਾਥੀਆਂ ਦੀ ਭਾਲ ਕਰਕੇ ਛੇਤ ਗ੍ਰਿਫਤਾਰੀ ਕੀਤੀ ਜਾਵੇਗੀ |

ਦੂਜੇ ਪਾਸੇ ਨਿਧੀ ਸਮੇਤ 3 ਜਣਿਆਂ ਖਿਲਾਫ ਥਾਣਾ ਦਰੇਸੀ (ਲੁਧਿਆਣਾ) ‘ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਜਿਸ ‘ਚ ਨਿਧੀ, ਬੋਪਾਰਾਏ ਨਿਵਾਸੀ ਪਰਮਜੀਤ ਲਾਲ, ਗੋਰਾਇਆ ਦੇ ਪੱਕਾ ਦਰਵਾਜਾ ਪਿੰਡ ਪੱਤੀ ਨਿਵਾਸੀ ਸਤਵਿੰਦਰ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ | ਏਐੱਸਆਈ ਹਰਪ੍ਰੀਤ ਨੇ ਦੱਸਿਆ ਕਿ ਕਾਰਾਬਾਰਾ ਰੋਡ ‘ਤੇ ਸਥਿਤ ਗੁਰੂ ਨਾਨਕ ਨਗਰ ਗਲੀ ਨੰਬਰ-3 ਦੇ ਨਿਵਾਸੀ ਵਿੱਕੀ ਕੁਮਾਰ ਨੇ ਪੁਲਿਸ ਕਮਿਸ਼ਨਰ ਨੂੰ ਮਾਰਚ 2022 ‘ਚ ਸ਼ਿਕਾਇਤ ਦਿੱਤੀ ਸੀ | ਜਿਸ ‘ਚ ਕਿਹਾ ਕਿ ਉਨ੍ਹਾਂ ਦਾ 27 ਫਰਵਰੀ 2022 ਰਿਸ਼ਤਾ ਲੁਧਿਆਣਾ ਦੀ ਨਿਧੀ ਨਾਲ ਹੋਇਆ ਸੀ | ਉਥੇ ਹੀ ਰਹਿਣ ਵਾਲੇ ਪਰਮਜੀਤ ਨੇ ਨਿਧੀ ਦਾ ਮਾਮਾ ਅਤੇ ਸਤਵਿੰਦਰ ਨੇ ਸਦਾ ਭਰਾ ਦੱਸਿਆ | ਉਨ੍ਹਾਂ ਕਿਹਾ ਕਿ ਨਿਧੀ ਨੇ ਕਿਹਾ ਉਸ ਕੋਲ ਆਸਟ੍ਰੇਲੀਆ (Australia) ਦੀ ਨਾਗਰਿਕਤਾ ਹੈ ਅਤੇ ਉਸ ਨੂੰ ਵੀ ਨਾਲ ਲੈ ਜਾਵੇਗੀ | ਜਿਸ ਚੱਲਦੇ ਵਿੱਕੀ ਤੋਂ ਵੀ 5.70 ਲੱਖ ਰੁਪਏ ਠੱਗ ਲਏ |

ਇਸਦੇ ਨਾਲ ਹੀ ਇਨ੍ਹਾਂ ‘ਤੇ ਫਰੀਦਕੋਟ ਦੇ ਦੋ ਪਰਿਵਾਰਾਂ ਤੋਂ 13 ਲੱਖ ਅਤੇ 2.70 ਲੱਖ ਰੁਪਏ ਠੱਗਣ ਦਾ ਦੋਸ਼ ਹੈ | ਦੱਸਿਆ ਜਾ ਰਿਹਾ ਹੈ ਕਿ ਨਿਧੀ ਆਸਟ੍ਰੇਲੀਆ (Australia) ਤੋਂ ਡਿਪੋਰਟ ਹੋਈ ਸੀ ਅਤੇ ਦੋ ਵਿਆਹ ਹੋਏ ਅਤੇ ਦੋ ਬੱਚੇ ਵੀ ਹਨ |

 

Scroll to Top