ਚੰਡੀਗੜ੍ਹ, 29 ਜੂਨ 2024: ਲੱਦਾਖ (Ladakh) ‘ਚ ਭਾਰਤੀ ਫੌਜ ਨਾਲ ਅਭਿਆਸ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ | ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਜਵਾਨ ਅਭਿਆਸ ਦੌਰਾਨ ਲੱਦਾਖ ਦੇ ਨਯੋਮਾ-ਚੁਸ਼ੁਲ ਖੇਤਰ ‘ਚ ਅਸਲ ਕੰਟਰੋਲ ਰੇਖਾ (LAC) ਨੇੜੇ ਟੀ-72 ਟੈਂਕਾਂ ‘ਚ ਨਦੀ ਪਾਰ ਕਰ ਰਹੇ ਸਨ। ਇਸ ਦੌਰਾਨ ਅਚਾਨਕ ਹੜ੍ਹ ਆ ਗਿਆ ਅਤੇ ਟੀ-72 ਟੈਂਕ ਡੁੱਬ ਗਿਆ। ਇਸ ਕਾਰਨ ਟੈਂਕ ‘ਚ ਇੱਕ ਜੇਸੀਓ (JCO) ਸਮੇਤ ਪੰਜ ਜਵਾਨ ਵਹਿ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਾਰਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ।
ਨਵੰਬਰ 23, 2024 3:17 ਪੂਃ ਦੁਃ