Kuwait

Kuwait News: ਕੁਵੈਤ ਤੋਂ 45 ਭਾਰਤੀਆਂ ਦੀ ਮ੍ਰਿਤਕ ਦੇਹਾਂ ਲੈ ਕੇ ਕੋਚੀ ਪਹੁੰਚਿਆ ਹਵਾਈ ਫੌਜ ਦਾ ਜਹਾਜ਼

ਚੰਡੀਗੜ੍ਹ, 14 ਜੂਨ 2024: ਕੁਵੈਤ (Kuwait) ਵਿੱਚ ਲੱਗੀ ਭਿਆਨਕ ਅੱਗ ਵਿੱਚ ਮਰਨ ਵਾਲੇ 45 ਜਣਿਆਂ ਦੀ ਪਛਾਣ ਭਾਰਤੀ ਵਜੋਂ ਹੋਈ ਹੈ। ਇਸ ਇਮਾਰਤ ਵਿੱਚ 196 ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਸਨ। ਮਰਨ ਵਾਲਿਆਂ ਵਿੱਚ ਦੋ ਉੱਤਰ ਪ੍ਰਦੇਸ਼, 24 ਕੇਰਲ, ਸੱਤ ਤਾਮਿਲਨਾਡੂ ਅਤੇ ਤਿੰਨ ਆਂਧਰਾ ਪ੍ਰਦੇਸ਼ ਦੇ ਸਨ।

ਇਸ ਦੌਰਾਨ ਭਾਰਤੀ ਹਵਾਈ ਫੌਜ ਦਾ ਵਿਸ਼ੇਸ਼ ਸੀ-130 ਜੇ ਜਹਾਜ਼ ਸ਼ੁੱਕਰਵਾਰ ਸਵੇਰੇ 45 ਮ੍ਰਿਤਕ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਕੋਚੀ ਪਹੁੰਚਿਆ। ਭਾਰਤੀ ਦੂਤਘਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੂਤਾਵਾਸ ਨੇ ਦੱਸਿਆ ਕਿ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਉਸੇ ਫਲਾਈਟ ਰਾਹੀਂ ਵਾਪਸ ਪਰਤੇ ਹਨ।

ਇਸ ਤੋਂ ਪਹਿਲਾਂ ਹਵਾਈ ਫੌਜ ਦਾ ਸੁਪਰ ਹਰਕੂਲਸ ਜਹਾਜ਼ 45 ਮ੍ਰਿਤਕ ਦੇਹਾਂ ਲੈ ਕੇ ਕੁਵੈਤ ਲਈ ਰਵਾਨਾ ਹੋਇਆ ਸੀ। ਸਭ ਤੋਂ ਪਹਿਲਾਂ ਇਹ ਜਹਾਜ਼ ਕੇਰਲ ਦੇ ਕੋਚੀ ‘ਚ ਉਤਰਿਆ ਕਿਉਂਕਿ ਜ਼ਿਆਦਾਤਰ ਮ੍ਰਿਤਕ ਉਥੋਂ ਦੇ ਹਨ । ਇਸ ਤੋਂ ਬਾਅਦ ਜਹਾਜ਼ ਦਿੱਲੀ ਆਵੇਗਾ। ਇੱਥੋਂ ਮ੍ਰਿਤਕ ਦੇਹਾਂ ਨੂੰ ਸਬੰਧਤ ਸੂਬਿਆਂ ਨੂੰ ਭੇਜੀਆਂ ਜਾਣਗੀਆਂ | ਕੇਰਲ ਸਰਕਾਰ ਨੇ ਪਰਿਵਾਰ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੁਵੈਤ (Kuwait) ‘ਚ ਜ਼ਖਮੀਆਂ ਨੂੰ ਮਿਲੇ।

Scroll to Top