Kuwait

Kuwait News: ਕੁਵੈਤ ‘ਚ ਇਮਾਰਤ ਨੂੰ ਲੱਗੀ ਅੱਗ, 10 ਭਾਰਤੀ ਨਾਗਰਿਕਾਂ ਸਮੇਤ 41 ਜਣਿਆਂ ਦੀ ਗਈ ਜਾਨ

ਚੰਡੀਗੜ੍ਹ, 12 ਜੂਨ 2024: ਕੁਵੈਤ (Kuwait) ਦੇ ਮੰਗਾਫ ਸ਼ਹਿਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗ ਗਈ। ਇਸ ‘ਚ 41 ਜਣੇ ਮਾਰੇ ਗਏ ਹਨ, ਜਿਨ੍ਹਾਂ ‘ਚੋਂ ਘੱਟੋ-ਘੱਟ 10 ਭਾਰਤੀ ਹਨ, ਜਿਨ੍ਹਾਂ ‘ਚ 5 ਜਣੇ ਕੇਰਲ ਦੇ ਰਹਿਣ ਵਾਲੇ ਸਨ। ਹਾਦਸੇ ‘ਚ 50 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ | ਇਸਦੇ ਨਾਲ ਹੀ 30 ਭਾਰਤੀ ਨਾਗਰਿਕ ਜ਼ਖਮੀ ਹਨ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਕੁਵੈਤ ਦੇ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਵਾਪਰਿਆ।

ਮਿਲੀ ਜਾਨ ਜਾਣਕਾਰੀ ਮੁਤਾਬਕ ਤੜਕੇ ਲੱਗੀ ਅੱਗ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ ਅਤੇ ਇਮਾਰਤ ਦੇ ਅੰਦਰ ਕਈ ਲੋਕ ਫਸੇ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੇਜਰ ਜਨਰਲ ਈਦ ਰਸ਼ੀਦ ਹਮਾਦ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਇਮਾਰਤ ਵਿੱਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ।

ਕੁਵੈਤ (Kuwait)  ‘ਚ ਹੋਈ ਘਟਨਾ ‘ਤੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਉਨ੍ਹਾਂ ਨੇ ਕਿਹਾ, “ਕੁਵੈਤ ‘ਚ ਹੋਏ ਹਾਦਸੇ ਤੋਂ ਮੈਂ ਸਦਮੇ ‘ਚ ਹਾਂ। ਉੱਥੇ ਕਰੀਬ 40 ਜਣਿਆਂ ਦੀ ਮੌਤ ਹੋ ਗਈ ਹੈ। ਅਸੀਂ ਵੇਰਵਿਆਂ ਦੇ ਸਾਹਮਣੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। ਭਾਰਤੀ ਰਾਜਦੂਤ ਮੌਕੇ ‘ਤੇ ਰਵਾਨਾ ਹੋ ਗਏ ਹਨ।

ਇਸ ਘਟਨਾ ਤੋਂ ਬਾਅਦ ਕੁਵੈਤ ਸਥਿਤ ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਦੂਤਾਵਾਸ ਨੇ ਪੋਸਟ ਕੀਤਾ ਅਤੇ ਕਿਹਾ- ਅੱਜ ਭਾਰਤੀ ਕਾਮਿਆਂ ਨਾਲ ਵਾਪਰੇ ਦਰਦਨਾਕ ਹਾਦਸੇ ਦੇ ਸਬੰਧ ਵਿੱਚ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਇਹ ਨੰਬਰ ਹੈ- +965-65505246। ਸਬੰਧਤ ਅੱਪਡੇਟ ਲਈ ਇਸ ਹੈਲਪਲਾਈਨ ਨੰਬਰ ਨਾਲ ਜੁੜੋ। ਦੂਤਾਵਾਸ ਨੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਆਖੀ |

Scroll to Top