ਚੰਡੀਗੜ੍ਹ, 14 ਜੂਨ 2024: ਕੁਵੈਤ (Kuwait) ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਕਰੀਬ 45 ਭਾਰਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਹਿੰਮਤ ਰਾਏ ਪੁੱਤਰ ਰਾਮਲਾਲ ਵਾਸੀ ਜੋਤੀ ਐਨਕਲੇਵ ਹਰਿਆਣਾ ਰੋਡ ਹੁਸ਼ਿਆਰਪੁਰ ਦੀ ਵੀ ਜਾਨ ਚਲੀ ਗਈ ਹੈ। ਉਹ 30 ਸਾਲ ਪਹਿਲਾਂ ਕੁਵੈਤ ਗਿਆ ਸੀ। ਉੱਥੇ ਉਹ NBTC ਸਟੀਲ ਫੈਬਰਿਕ ਕੰਪਨੀ ਦਾ ਫੋਰਮੈਨ ਵਜੋਂ ਕੰਮ ਕਰਦੇ ਸਨ।
ਹਿੰਮਤ ਦੀ ਘਰਵਾਲੀ ਸਰਬਜੀਤ ਕੌਰ ਅਤੇ 3 ਬੱਚੇ ਇੱਥੇ ਹੁਸ਼ਿਆਰਪੁਰ ਰਹਿ ਰਹੇ ਹਨ। ਉਨ੍ਹਾਂ ਦੀ ਘਰਵਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ‘ਚ ਸਿਰਫ ਹਿੰਮਤ ਹੀ ਕਮਾਊ ਸੀ। ਸਰਬਜੀਤ ਕੌਰ ਨੇ ਆਪਣੇ ਬੱਚੇ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਇਸ ਦੌਰਾਨ ਹੁਸ਼ਿਆਰਪੁਰ ਦੀ ਡੀਸੀ ਕੋਮਲ ਮਿੱਤਲ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਕੁਵੈਤ (Kuwait) ਵਿੱਚ 45 ਭਾਰਤੀਆਂ ਦੀ ਮ੍ਰਿਤਕ ਦੇਹਾਂ ਨੂੰ ਅੱਜ ਹਵਾਈ ਫੌਜ ਦੇ ਜਹਾਜ਼ ਰਾਹੀਂ ਕੋਚੀ ਲਿਆਂਦਾ ਗਿਆ ਹੈ | ਇਸਤੋਂ ਬਾਅਦ ਦਿੱਲੀ ਤੋਂ ਬਾਕੀ ਸੰਬੰਧਿਤ ਸੂਬਿਆਂ ‘ਚ ਮ੍ਰਿਤਕ ਦੇਹਾਂ ਭੇਜੀਆਂ ਜਾਣਗੀਆਂ | ਹਿੰਮਤ ਦੀ ਮ੍ਰਿਤਕ ਦੇਹ ਨੂੰ ਲਿਆਉਣ ਲਈ ਐਂਬੂਲੈਂਸ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ।




