ਕੁਰੂਕਸ਼ੇਤਰ ਯੂਨੀਵਰਸਿਟੀ

ਕੁਰੂਕਸ਼ੇਤਰ ਯੂਨੀਵਰਸਿਟੀ ਨੇ ਨੌਜਵਾਨ ਵਿਗਿਆਨਕਾਂ ਲਈ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ

ਚੰਡੀਗੜ੍ਹ, 18 ਮਾਰਚ 2024: ਕੁਰੂਕਸ਼ੇਤਰ ਯੂਨੀਵਰਸਿਟੀ ਦੀ ਗੋਇਲ ਅਵਾਰਡ ਕਮੇਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਐਲਾਨ ਕੀਤਾ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੇ ਗੋਇਲ ਅਵਾਰਡ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਇੰਨ੍ਹਾਂ ਪੁਰਸਕਾਰਾਂ ਦੀ ਸੋਮਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰ ਸਾਲ ਦੇਸ਼ ਦੇ ਵਧੀਆ ਵਿਗਿਆਨਕਾਂ ਨੂੰ ਸਨਮਾਨਿਤ ਕਰ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿਚ ਯੋਗਦਾਨ ਵਿਚ ਮਹਤੱਵਪੂਰਨ ਭੁਮਿਕਾ ਨਿਭਾ ਰਿਹਾ ਹੈ।

ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਕਿਹਾ ਕਿ ਇੰਨ੍ਹਾਂ ਵਿਗਿਆਨਕਾਂ ਨੇ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੇ ਹੋਏ ਵਧੀਆ ਯੋਗਦਾਨ ਦਿੱਤਾ ਹੈ। ਹਰੇਕ ਰਾਜੀਬ ਗੋਇਲ ਪੁਰਸਕਾਰ ਦੇ ਲਈ ਇਕ ਮੈਡਲ, ਪ੍ਰਸ਼ਸਤੀ ਪੱਤਰ ਅਤੇ 1 ਲੱਖ ਰੁਪਏ ਨਗਦ ਦਿੱਤਾ ਜਾਵੇਗਾ। ਗੋਇਲ ਪੁਰਸਕਾਰਾਂ ਦੇ ਲਈ ਚੁਣ ਗਏ ਚਾਰ ਸੀਨੀਅਰ ਵਿਗਿਆਨਕਾਂ ਦੇ ਨਾਆਂ ਦਾ ਐਲਾਨ ਯੂਨੀਵਰਸਿਟੀ ਨੇ ਪਿਛਲੇ ਹਫਤੇ ਹੀ ਕਰ ਦਿੱਤੀ ਸੀ।

ਦੇਸ਼ ਦੇ ਚਾਰ ਵਿਗਿਆਨਕਾਂ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੈ, ਨੂੰ ਕੁਰੂਕਸ਼ੇਤਰ ਯੂਨੀਵਰਸਿਟੀ (ਕੇਯੂ) ਵੱਲੋਂ ਨੋਜੁਆਨ ਵਿਗਿਆਨਕਾਂ ਲਈ ਰਾਜੀਬ ਗੋਇਲ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ। ਜਿਨ੍ਹਾਂ ਵਿਗਿਆਨਕਾਂ ਨੂੰ ਇਹ ਪੁਰਸਕਾਰ ਮਿਲੇਗਾ ਉਨ੍ਹਾਂ ਵਿਚ ਡਾ. ਸਪਤਰਿਸ਼ੀ ਬਸੂ, ਮੈਕੇਨੀਕਲ ਇੰਜੀਨੀਅਰਿੰਗ ਵਿਭਾਗ, ਬੈਂਗਲੁਰੂ (ਐਪਲਾਇਡ ਸਾਈਸੇਜ), ਡਾ. ਸੇਬੇਸਟਿਅਨ ਸੀ ਪੀਟਰ, ਜੇਐਨਸੀਏਐਸਆਰ, ਬੈਂਗਲੁਰੂ (ਰਸਾਇਨਿਕ ਵਿਗਿਆਨ), ਡਾ ਬੁਸ਼ਰਾ ਅਤੀਕ, ਨੈ ਵਿਕ ਵਿਗਿਆਨ ਐਂਡ ਬਾਇਓਇੰਜੀਨੀਅਰਿੰਗ ਵਿਭਾਗ, ਆਈਆਈਟੀ ਕਾਨਪੁਰ (ਜੀਵਨ ਵਿਗਿਆਨ) ਅਤੇ ਡਾ. ਸੰਜੀਬ ਕੁਮਾਰ ਅਗਰਵਾਲ, ਭੌਤਿਕ ਸੰਸਥਾਨ ਭੁਵਨੇਸ਼ਵਰ (ਭੌਤਿਕ ਵਿਗਿਆਨ) ਸ਼ਾਮਿਲ ਹਨ।

ਗੋਇਲ ਪੁਰਸਕਾਰ ਪ੍ਰਬੰਧ ਕਮੇਟੀ ਦੇ ਸੰਯੋਜਕ ਪ੍ਰੋਫੈਸਰ ਸੰਜੀਵ ਅਰੋੜਾ ਨੇ ਕਿਹਾ ਕਿ ਗੋਇਲ ਪੁਰਸਕਾਰਾਂ ਦੀ ਸਥਾਪਨਾ ਸੁਰਗਵਾਸੀ ਰਾਮ ਐਸ ਗੋਇਲ , 1990 ਵਿਚ ਅਮੇਰਿਕਾ ਵਿਚ ਬਸੇ ਐਨਆਰਆਈ ਵੱਲੋਂ ਕੀਤੀ ਗਈ ਸੀ। ਪ੍ਰੋਫੈਸਰ ਸੰਜੀਵ ਅਰੋੜਾ ਨੇ ਦਸਿਆ ਕਿ ਪੁਰਸਕਾਰ ਸਮਾਰੋਹ ਜਲਦੀ ਹੀ ਕੇਯੂ ਵਿਚ ਪ੍ਰਬੰਧਿਤ ਕੀਤਾ ਜਾਵੇਗਾ।

 

Scroll to Top