ਚੰਡੀਗੜ੍ਹ, 06 ਅਪ੍ਰੈਲ 2023: ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ ਜ਼ਿਲੇ ‘ਚ ਵੀਰਵਾਰ ਨੂੰ ਕੁਰਮੀ ਭਾਈਚਾਰੇ (Kurmi community) ਦੇ ਵੱਖ-ਵੱਖ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਰੇਲ ਅਤੇ ਰਾਸ਼ਟਰੀ ਰਾਜਮਾਰਗ ਸਮੇਤ ਕਈ ਸੜਕਾਂ ਜਾਮ ਕਰ ਦਿੱਤੀਆਂ। ਇਸ ਕਾਰਨ 85 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੈਂਕੜੇ ਵਾਹਨ ਵੀ ਜਾਮ ਵਿੱਚ ਫਸ ਗਏ। ਕੁਰਮੀ ਭਾਈਚਾਰੇ ਦਾ ਕਹਿਣਾ ਹੈ ਕਿ ਅਸੀਂ ਇਸ ਵੇਲੇ ਓ.ਬੀ.ਸੀ. ਸ਼੍ਰੇਣੀ ਵਿੱਚ ਆਉਂਦੇ ਹਾਂ। ਸਾਡੀ ਮੰਗ ਹੈ ਕਿ ਸਾਨੂੰ ਐਸਟੀ ਸ਼੍ਰੇਣੀ ਵਿੱਚ ਰੱਖਿਆ ਜਾਵੇ।
ਖੜਗਪੁਰ ਪੁਲਿਸ ਨੇ ਮੰਗਲਵਾਰ ਸਵੇਰੇ 6 ਵਜੇ ਕੋਲਕਾਤਾ-ਮੁੰਬਈ ਨੈਸ਼ਨਲ ਹਾਈਵੇਅ 6 ਨੂੰ ਖੇਮਾਸੁਲੀ ਵਿਖੇ ਬੰਦ ਕਰ ਦਿੱਤਾ ਸੀ। ਇਸ ਅੰਦੋਲਨ ਵਿੱਚ ਕਬਾਇਲੀ ਕੁਰਮੀ ਭਾਈਚਾਰਾ (Kurmi community) ਵੀ ਸ਼ਾਮਲ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਖੜਗਪੁਰ-ਟਾਟਾਨਗਰ ਸੈਕਸ਼ਨ ਦੇ ਖੇਮਾਸੁਲੀ ਰੇਲਵੇ ਸਟੇਸ਼ਨ ਅਤੇ ਪੁਰੂਲੀਆ ਜ਼ਿਲੇ ਦੇ ਕੁਸਤੌਰ ਰੇਲਵੇ ਸਟੇਸ਼ਨ ‘ਤੇ ਟ੍ਰੈਕ ਜਾਮ ਕਰ ਦਿੱਤੇ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਦੋਲਨ ਕਾਰਨ ਬੁੱਧਵਾਰ ਤੋਂ ਹੁਣ ਤੱਕ ਕੁੱਲ 158 ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਛੇ ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਆਨੰਦ ਵਿਹਾਰ-ਭੁਵਨੇਸ਼ਵਰ ਐਕਸਪ੍ਰੈਸ ਅਤੇ ਐਤਵਾਰ ਯੋਗ ਨਗਰੀ ਰਿਸ਼ੀਕੇਸ਼-ਪੁਰੀ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਅੰਦੋਲਨ ਦੇ ਕਾਰਨ ਬੁੱਧਵਾਰ ਨੂੰ 46 ਐਕਸਪ੍ਰੈਸ ਅਤੇ ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇਵ ਕਈ ਟਰੇਨਾਂ ਦੇ ਰੂਟ ਬਦਲੇ ਗਏ ਹਨ |
ਪੱਛਮੀ ਬੰਗਾਲ ਦੇ ਦੱਖਣੀ ਦਿਨਾਜਪੁਰ, ਪੁਰੂਲੀਆ, ਝਾਰਗ੍ਰਾਮ ਅਤੇ ਪੱਛਮੀ ਮੇਦਿਨੀਪੁਰ ਜ਼ਿਲ੍ਹਿਆਂ ਵਿੱਚ ਕੁਰਮੀ ਭਾਈਚਾਰਾ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਪੱਛਮੀ ਮੇਦਿਨੀਪੁਰ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਅੰਦੋਲਨਕਾਰੀ ਸੰਗਠਨਾਂ ਨਾਲ ਬੈਠਕ ਕੀਤੀ। ਪਰ ਸਮਝੌਤਾ ਨਹੀਂ ਹੋ ਸਕਿਆ। ਕੁਰਮੀ ਸਮਾਜ ਦੇ ਆਗੂ ਤਪਸ ਮਹਿਤੋ ਨੇ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ।