ਚੰਡੀਗੜ੍ਹ, 27 ਜੁਲਾਈ 2024: ਜੰਮੂ-ਕਸ਼ਮੀਰ ਦੇ ਕੁਪਵਾੜਾ (Kupwara) ਦੇ ਮਾਛਿਲ ਇਲਾਕੇ ‘ਚ ਭਾਰਤੀ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ LOC ‘ਤੇ ਭਾਰਤੀ ਫੌਜ ਅਤੇ ਪਾਕਿਸਤਾਨੀ ਬਾਰਡਰ ਐਕਸ਼ਨ ਟੀਮ ਵਿਚਾਲੇ ਗੋਲੀਬਾਰੀ ਦੀ ਖ਼ਬਰ ਹੈ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ | ਇਸ ਮੁਕਾਬਲੇ ‘ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ | ਜਦੋਂ ਕਿ ਮੇਜਰ ਸਮੇਤ 4 ਜਵਾਨ ਜ਼ਖਮੀ ਹੋਏ ਹਨ।
ਨਿਊਜ਼ ਏਜੰਸੀ ਏਐਨਆਈ ਨੇ ਰੱਖਿਆ ਵਿਭਾਗ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਪਾਕਿਸਤਾਨੀ ਬਾਰਡਰ ਐਕਸ਼ਨ ਟੀਮ (ਬੀਏਟੀ) ਅ.ਤਿ.ਵਾ.ਦੀਆਂ ਦੀ ਘੁਸਪੈਠ ਕਰ ਰਹੀ ਸੀ। BAT ਅਤੇ ਪਾਕਿਸਤਾਨੀ ਫੌਜ ਦੇ ਜਵਾਨਾਂ ਦੇ ਨਾਲ SSG ਕਮਾਂਡੋ ਦੇਸ਼ ਵਿਰੋਧੀ ਸੰਗਠਨਾਂ ਦੇ ਨਾਲ ਅ.ਤਿ.ਵਾ.ਦੀਆਂ ਨੂੰ ਕਸ਼ਮੀਰ ਭੇਜ ਰਹੇ ਸਨ।