Bhai lalo ji

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਤਲੁਜ ਦਰਿਆ ‘ਤੇ ਪੈਂਦੇ ਧੁੱਸੀ ਬੰਨ੍ਹ ਦੀ ਮੁਰੰਮਤ ਲਈ 10 ਲੱਖ ਰੁਪਏ ਦਿੱਤੇ

ਚੰਡੀਗੜ੍ਹ, 29 ਅਗਸਤ 2024: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਤਲੁਜ ਦਰਿਆ ‘ਤੇ ਪੈਂਦੇ ਧੁੱਸੀ ਬੰਨ੍ਹ (Dhusi Dam) ਦੀ ਮੁਰੰਮਤ ਲਈ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਜਲੰਧਰ ਦੇ ਪਿੰਡ ਗੱਟਾ ਮੁੰਡੀ ਕਾਸੂ ਵਿਖੇ ਧੁੱਸੀ ਬੰਨ੍ਹ ਦੀ ਮੁਰੰਮਤ ਐੱਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ।ਬੀਤੇ ਸਾਲ ਜੁਲਾਈ ਮਹੀਨੇ ‘ਚ ਇਸ ਥਾਂ ‘ਤੇ ਲਗਭਗ 1000 ਫੁੱਟ ਚੌੜਾ ਪਾੜ੍ਹ ਪੈ ਗਿਆ ਸੀ, ਜਿਸ ਨਾਲ 30-35 ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਅਤੇ ਲੋਕ ਵੀ ਪ੍ਰਭਾਵਿਤ ਹੋਏ ਸਨ।ਉਸ ਸਮੇਂ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ‘ਚ ਸੰਗਤਾਂ ਨੇ ਕਾਰ ਸੇਵਾ ਕਰਕੇ ਇਸ ਬੰਨ੍ਹ ਨੂੰ ਪੂਰ ਲਿਆ ਸੀ।

ਤਾਜ਼ੀ ਸਥਿਤੀ ਮੁਤਾਬਕ ਇਹ ਬੰਨ੍ਹ ਕਮਜ਼ੋਰ ਹੋ ਚੁੱਕਾ ਸੀ, ਜਿਸਦੀ ਮੁੜ ਮੁਰੰਮਤ ਦੀ ਲੋੜ ਸੀ। ਹੁਣ ਦੁਬਾਰਾ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਗਤਾਂ ਵੱਲੋਂ ਧੁੱਸੀ ਬੰਨ੍ਹ (Dhusi Dam) ਅਤੇ ਧੱਕਾ ਬਸਤੀ ਵਿਖੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ 30-35 ਪਿੰਡਾਂ ਦੀਆਂ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਕਾਰਜ ਲਈ ਟਰੈਕਟਰਾਂ ਆਦਿ ‘ਚ ਤੇਲ ਆਦਿ ਪਾਉਣ ਹਿੱਤ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ।

Scroll to Top