plants

ਕੇ.ਐੱਸ ਰੀਅਲ ਈਸਟੇਟ ਦੇ ਮਾਲਕ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਹਜ਼ਾਰਾਂ ਪੌਦੇ ਵੰਡੇ

ਮੋਹਾਲੀ, 14 ਫਰਵਰੀ, 2024: ਮੋਹਾਲੀ ਦੇ ਸੈਕਟਰ-91 ‘ਚ ਕੇ.ਐੱਸ ਰੀਅਲ ਈਸਟੇਟ ਦੇ ਮਾਲਕ ਕੁਲਵਿੰਦਰ ਸਿੰਘ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਹਜ਼ਾਰਾਂ ਪੌਦੇ (plants) ਵੰਡੇ | ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਜਨਮ ਦਿਨ ਮਨਾਉਣ ਲਈ ਹਜ਼ਾਰਾਂ ਰੁਪਏ ਖਰਚ ਕੇ ਜਨਮ ਦਿਨ ਮਨਾਉਂਦੀ ਹੈ, ਉੱਥੇ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਕੁਝ ਨਵਾਂ ਕਰਨ ਦੀ ਸੋਚੀ ਹੈ | ਇਸ ਦੌਰਾਨ ਸੜਕਾਂ ਦੇ ਆ ਰਹੇ ਰਾਹਗੀਰਾਂ ਨੂੰ ਫੁੱਲਦਾਰ, ਫਲਦਾਰ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਪੌਦੇ ਵੰਡੇ ਗਏ | ਇਸ ਮੌਕੇ ਕੁਲਵਿੰਦਰ ਸਿੰਘ ਆਪਣੀ ਧੀ ਦੇ ਜਨਮ ਦਿਨ ਦੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਹ ਹਰ ਸਾਲ ਆਪਣੀ ਧੀ ਦੇ ਜਨਮ ‘ਤੇ ਪੌਦੇ ਵੰਡਿਆ ਕਰਨਗੇ।

ਬੱਚਿਆਂ ਨੂੰ ਜਨਮ ਦਿਨ ’ਤੇ ਵੱਧ ਤੋਂ ਵੱਧ ਪੌਦੇ (plants) ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਇਸ ਨਾਲ ਬੱਚਿਆਂ ਵਿੱਚ ਵਾਤਾਵਰਨ ਪ੍ਰਤੀ ਜਿੰਮੇਵਾਰੀ ਦੀ ਭਾਵਨਾ ਪੈਂਦਾ ਹੋਵੇ। ਅੱਜ ਕੁਝ ਲੋਕ ਨਿੱਜੀ ਸਵਾਰਥ ਲਈ ਜੰਗਲਾਂ ਨੂੰ ਤਬਾਹ ਕਰਨ ਲੱਗੇ ਹੋਏ ਹਾਂ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਆਕਸੀਜਨ ਦੀ ਕਮੀ ਕਾਰਨ ਅਨੇਕਾਂ ਲੋਕ ਬਿਮਾਰੀਆਂ ਦੀ ਲਪੇਟ ‘ਚ ਆਉਂਦੇ ਹਨ। ਪੌਦੇ ਲਗਾਉਣ ਵਾਲੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਕੇ ਆਪਣੇ ਆਲੇ-ਦੁਆਲੇ ਹਰਿਆ ਭਰਿਆ ਕੀਤਾ ਜਾਣਾ ਚਾਹੀਦਾ ਹੈ |

ਉਨ੍ਹਾਂ ਕਿਹਾ ਕਿ ਜੇਕਰ ਸਾਰੇ ਇੱਕ-ਇੱਕ ਰੁੱਖ ਲਗਾਈਏ ਤਾਂ ਅਸੀਂ ਆਪਣੀ ਧਰਤੀ, ਪਾਣੀ ਅਤੇ ਸੁੱਧ ਹਵਾ ਨੂੰ ਬਚਾ ਸਕਦੇ ਹਾਂ | ਇਸ ਉਪਰਾਲੇ ਨਾਲ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾ ਸਕਦੇ ਹਾਂ | ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਵਾਤਾਵਰਨ ਨੂੰ ਜ਼ਹਿਰੀਲੇ ਹੋਣ ਤੋਂ ਬਚਾਉਣ ਅਤੇ ਵਾਤਾਵਰਨ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ |

Scroll to Top