ਪਟਿਆਲਾ, 05 ਅਗਸਤ 2024: ਸ਼੍ਰੀਮਤੀ ਵਨੀਤਾ ਵੱਲੋਂ ਪਟਿਆਲਾ ਵਿਖੇ ਲੀਲਾ ਭਵਨ (Leela Bhavan) ਦੇ ਕ੍ਰਿਸ਼ਨਾ ਮੇਕਓਵਰ ‘ਚ ਤੀਆਂ ਦੇ ਮੇਲੇ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਪਟਿਆਲਾ ਵੂਮੈਨ ਸੰਸਥਾ ਦੀ ਪ੍ਰਧਾਨ ਬੀਬੀ ਸ਼ਮਿੰਦਰ ਕੌਰ ਸੰਧੂ ਅਤੇ ਉਹਨਾਂ ਦੀ ਸੰਸਥਾ ਵੱਲੋਂ ਜਾਰੀ ‘ਰੁੱਖ ਲਗਾਓ ਮੁਹਿੰਮ’ ਤਹਿਤ ਜਾਮਣ, ਅੰਬ, ਆਵਲਾ ਆਦਿ ਫਲਦਾਰ ਬੂਟੇ ਵੰਡੇ ਤਾਂ ਜੋ ਲੋਕ ਪੰਜਾਬ ਦੇ ਹਰੇ ਭਰੇ ਵਾਤਾਵਰਣ ‘ਚ ਯੋਗਦਾਨ ਪਾ ਸਕਣ ਅਤੇ ਮੌਸਮੀ ਫਲ ਵੀ ਪ੍ਰਾਪਤ ਕਰ ਸਕਣ |
ਤੀਆਂ ਦੇ ਇਸ ਮੇਲੇ ‘ਚ ਕਰਵਾਏ ਮੁਕਾਬਲੇ ‘ਚ ਪਰਮਜੀਤ ਕੌਰ ਨੇ ਤੀਆਂ ਕੁਇਨ ਦਾ ਖ਼ਿਤਾਬ ਜਿੱਤਿਆ । ਇਸਦੇ ਨਾਲ ਹੀ ਅਮਨਦੀਪ ਕੌਰ ਦੂਜੇ ਅਤੇ ਬਿੰਦੂ ਤੀਜੇ ਸਥਾਨ ‘ਤੇ ਰਹੀ | ਤੀਆਂ ਦੇ ਇਸ ਮੇਲੇ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਟੀਨਾ ਵਾਸਨ ਨੇ ਨਿਭਾਈ। ਮੇਲੇ ‘ਚ ਸ਼ਾਮਲ ਸਭਨਾਂ ਨੇ ਖ਼ੂਬ ਆਨੰਦ ਮਾਣਿਆ | ਇਸ ਦੌਰਾਨ ਜਿੱਥੇ ਰਿਵਾਇਤੀ ਤਰੀਕੇ ਨਾਲ ਤੀਆਂ ਦਾ ਤਿਓਹਾਰ ਮਨਾਇਆ ਗਿਆ, ਉੱਥੇ ਹੀ ਵਾਤਾਵਰਨ ਦੇ ਬਚਾਅ ‘ਚ ਵੀ ਆਪਣਾ ਯੋਗਦਾਨ ਪਾਇਆ।