Koo

Koo Layoffs: ਮਾਈਕ੍ਰੋਬਲਾਗਿੰਗ ਐਪ Koo ਨੇ ਆਪਣੇ 30 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਚੰਡੀਗੜ੍ਹ , 20 ਅਪ੍ਰੈਲ 2023: ਭਾਰਤ ਵਿੱਚ ਟਵਿੱਟਰ ਇੰਕ ਦੇ ਵਿਰੋਧੀ ਕੂ (Koo) ਨੇ ਹਾਲ ਹੀ ਦੇ ਮਹੀਨਿਆਂ ਵਿੱਚ ਆਪਣੇ ਲਗਭਗ ਇੱਕ ਤਿਹਾਈ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ, ਮੰਨਿਆ ਜਾਂਦਾ ਹੈ ਕਿ ਫਰਮ ਨੇ ਘਾਟੇ ਅਤੇ ਫੰਡ ਜੁਟਾਉਣ ਵਿੱਚ ਅਸਮਰੱਥਾ ਕਾਰਨ ਇਹ ਫੈਸਲਾ ਲਿਆ ਹੈ। ਟਾਈਗਰ ਗਲੋਬਲ ਸਮਰਥਿਤ ਕੰਪਨੀ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਤਿੰਨ ਸਾਲ ਪੁਰਾਣੀ ਮਾਈਕ੍ਰੋਬਲਾਗਿੰਗ ਐਪ ਨੇ ਆਪਣੇ ਲਗਭਗ 260 ਕਰਮਚਾਰੀਆਂ ਵਿੱਚੋਂ 30% ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕਈ ਸਰਕਾਰੀ ਅਧਿਕਾਰੀਆਂ, ਕ੍ਰਿਕਟ ਸਿਤਾਰਿਆਂ, ਮਸ਼ਹੂਰ ਹਸਤੀਆਂ ਅਤੇ ਆਮ ਲੋਕਾਂ ਨੇ ਭਾਰਤੀ ਅਧਿਕਾਰੀਆਂ ਨਾਲ ਟਵਿੱਟਰ ਦੇ ਝਗੜੇ ਦੇ ਵਿਚਕਾਰ ਕੂ ਨੂੰ ਇੱਕ ਵਿਕਲਪ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਘਾਟੇ ਕਾਰਨ ਅਤੇ ਧਨ ਜੁਟਾਉਣ ਵਿੱਚ ਅਸਮਰਥਾ ਕਾਰਨ ਇਹ ਫੈਸਲਾ ਲਿਆ ਹੈ।

Scroll to Top