Site icon TheUnmute.com

Kolkata: ਟਾਸਕ ਫੋਰਸ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਦੇਵੇਗੀ ਸੁਝਾਅ, ਜਾਣੋ ਕੌਣ ਨੇ ਟਾਸਕ ਫੋਰਸ ਦਾ ਹਿੱਸਾ

Task force

ਚੰਡੀਗੜ੍ਹ, 20 ਅਗਸਤ 2024: (Kolkata Doctor Murder Case) ਕਲਕੱਤਾ ‘ਚ ਸਿਖਿਆਰਥੀ ਬੀਬੀ ਡਾਕਟਰ ਮਾਮਲੇ ‘ਚ ਅੱਜ ਸੁਪਰੀਮ ਕੋਰਟ (Supreme Court) ਖੁਦ ਨੋਟਿਸ ਲੈ ਕੇ ਸੁਣਵਾਈ ਕਰ ਰਿਹਾ ਹੈ | ਸੁਪਰੀਮ ਕੋਰਟ ਨੇ ਨੈਸ਼ਨਲ ਟਾਸਕ ਫੋਰਸ (Task force) ਦੇ ਗਠਨ ਦੇ ਵੀ ਹੁਕਮ ਦਿੱਤੇ ਹਨ। ਇਹ ਟਾਸਕ ਫੋਰਸ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਸੁਝਾਅ ਦੇਵੇਗੀ। ਸੁਪਰੀਮ ਕੋਰਟ ਨੇ ਟਾਸਕ ਫੋਰਸ ਨੂੰ ਤਿੰਨ ਹਫ਼ਤਿਆਂ ‘ਚ ਅੰਤਰਿਮ ਰਿਪੋਰਟ ਸੌਂਪਣ ਲਈ ਕਿਹਾ ਹੈ।

ਸੁਪਰੀਮ ਕੋਰਟ ਵੱਲੋਂ ਗਠਿਤ ਇਸ ਟਾਸਕ ਫੋਰਸ (Task force) ‘ਚ ਏਮਜ਼ ਦੇ ਨਿਰਦੇਸ਼ਕ ਡਾ.ਐਮ.ਸ਼੍ਰੀ ਨਿਵਾਸਨ ਨੂੰ ਟਾਸਕ ਫੋਰਸ ‘ਚ ਅਹਿਮ ਭੂਮਿਕਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਏਮਜ਼ ਜੋਧਪੁਰ ਦੇ ਡਾਇਰੈਕਟਰ ਡਾ.ਗੋਵਰਧਨ ਦੱਤ, ਡਾ.ਡੀ.ਨਾਗੇਸ਼ਵਰ ਰੈਡੀ, ਸਰਜਨ ਵਾਈਸ ਐਡਮਿਰਲ ਆਰਤੀ ਸਰੀਨ, ਡਾ. ਪ੍ਰਤਿਮਾ ਮੂਰਤੀ, ਡਾ.ਸੋਮਿਕਰਾ, ਡਾ.ਪਦਮਾ ਸ੍ਰੀਵਾਸਤਵ, ਪ੍ਰੋ. ਅਨੀਤਾ ਸਕਸੈਨਾ ਅਤੇ ਪੱਲਵੀ ਸੈਪਲੇ ਨੂੰ ‘ਚ ਸ਼ਾਮਲ ਕੀਤਾ ਗਿਆ ਹੈ

Exit mobile version