18 ਜਨਵਰੀ 2025: ਕੋਲਕਾਤਾ ਦੇ (Kolkata Hospital in RG) ਆਰਜੀ ਕਰ ਹਸਪਤਾਲ ਵਿੱਚ ਇੱਕ ਸਿਖਿਆਰਥੀ (trainee female doctor) ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਸਿਆਲਦਾਹ ਅਦਾਲਤ (Sealdah Court) ਨੇ ਮੁੱਖ ਦੋਸ਼ੀ ਸੰਜੇ ਰਾਏ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਸਟਿਸ ਅਨਿਰਬਾਨ ਦਾਸ ਨੇ ਦੁਪਹਿਰ 2.30 ਵਜੇ ਫੈਸਲਾ ਸੁਣਾਇਆ ਅਤੇ ਕਿਹਾ ਕਿ ਸਜ਼ਾ ਦਾ ਐਲਾਨ ਸੋਮਵਾਰ (20 ਜਨਵਰੀ) ਨੂੰ ਕੀਤਾ ਜਾਵੇਗਾ।
ਅਦਾਲਤ ਨੇ 162 ਦਿਨਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਜਬਰ ਜਨਾਹ ਕਤਲ ਦੀ ਘਟਨਾ 9 ਅਗਸਤ 2024 ਨੂੰ ਵਾਪਰੀ ਸੀ ਅਤੇ ਫੈਸਲਾ 18 ਜਨਵਰੀ 2025 ਨੂੰ ਆਇਆ। ਸੀਬੀਆਈ ਨੇ ਦੋਸ਼ੀ ਸੰਜੇ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਜਾਣੋ ਫੈਸਲੇ ਤੋਂ ਬਾਅਦ ਦੋਸ਼ੀ ਸੰਜੇ ਨੇ ਕੀ ਕਿਹਾ-
ਮੈਨੂੰ ਇਸ ਕੇਸ ਵਿੱਚ ਫਸਾਇਆ ਗਿਆ ਹੈ। ਮੈਂ ਇਹ ਕੰਮ ਨਹੀਂ ਕੀਤਾ। ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਇਸ ਵਿੱਚ ਇੱਕ ਆਈ.ਪੀ.ਐਸ. ਅਫਸਰ ਵੀ ਸ਼ਾਮਲ ਹੈ|
ਆਰਜੀ ਕਾਰ ਹਸਪਤਾਲ ਵਿੱਚ 8-9 ਅਗਸਤ ਦੀ ਰਾਤ ਨੂੰ ਇੱਕ ਸਿਖਿਆਰਥੀ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਕਰ ਦਿੱਤਾ ਗਿਆ ਸੀ। ਡਾਕਟਰ ਦੀ ਲਾਸ਼ 9 ਅਗਸਤ ਦੀ ਸਵੇਰ ਨੂੰ ਸੈਮੀਨਾਰ ਹਾਲ ਵਿੱਚ ਮਿਲੀ ਸੀ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ 10 ਅਗਸਤ ਨੂੰ ਸੰਜੇ ਰਾਏ ਨਾਂ ਦੇ ਸਿਵਿਕ ਵਲੰਟੀਅਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਸੀਬੀਆਈ ਨੇ 10 ਦਸੰਬਰ 2024 ਨੂੰ ਸੁਪਰੀਮ ਕੋਰਟ ਵਿੱਚ ਸਟੇਟਸ ਰਿਪੋਰਟ ਦਿੱਤੀ ਸੀ। ਜਿਸ ਵਿੱਚ ਦੱਸਿਆ ਗਿਆ ਕਿ ਸਿਆਲਦਾਹ ਟ੍ਰਾਇਲ ਕੋਰਟ ਵਿੱਚ ਬਕਾਇਦਾ ਸੁਣਵਾਈ ਹੋਈ ਅਤੇ 81 ਵਿੱਚੋਂ 43 ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ।
ਇੱਥੇ ਸ਼ਨੀਵਾਰ ਨੂੰ ਫੈਸਲੇ ਤੋਂ ਪਹਿਲਾਂ ਪੀੜਤਾ ਦੇ ਪਿਤਾ ਨੇ ਕਿਹਾ ਹੈ ਕਿ ਦੋਸ਼ੀਆਂ ਦੀ ਸਜ਼ਾ ਦਾ ਫੈਸਲਾ ਅਦਾਲਤ ਕਰੇਗੀ ਪਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਰਹਾਂਗੇ।
Read More: ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜੱਪ, ਪੁਲਿਸ ਵੱਲੋਂ ਲਾਠੀਚਾਰਜ