ED

Kolkata lady docter case: ਈਡੀ ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਨਜ਼ਦੀਕੀ ਨੂੰ ਹਿਰਾਸਤ ‘ਚ ਲਿਆ

ਚੰਡੀਗੜ੍ਹ, 06 ਸਤੰਬਰ 2024: ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀਆਂ ਨੇ ਕਲਕੱਤਾ ‘ਚ ਇੱਕ ਬੀਬੀ ਸਿਖਿਆਰਥੀ ਡਾਕਟਰ ਨਾਲ ਬ.ਲਾ.ਤ.ਕਾ.ਰ ਅਤੇ ਕ.ਤ.ਲ ਦੇ ਮਾਮਲੇ ‘ਚ ਆਰਜੀ ਕਰ ਮੈਡੀਕਲ ਕਾਲਜ-ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਨਜ਼ਦੀਕੀ ਪ੍ਰਸੂਨ ਚੈਟਰਜੀ ਨੂੰ ਹਿਰਾਸਤ ‘ਚ ਲਿਆ ਹੈ।

ਜਾਣਕਾਰੀ ਮੁਤਾਬਕ 7 ਘੰਟੇ ਦੀ ਕਾਰਵਾਈ ਤੋਂ ਬਾਅਦ ਈਡੀ (ED) ਦੇ ਅਧਿਕਾਰੀਆਂ ਨੇ ਪ੍ਰਸ਼ੂਨ ਚੈਟਰਜੀ ਨੂੰ ਸੁਭਾਸ਼ਗ੍ਰਾਮ ਦੇ ਡੀ ਪਾਰਾ ਇਲਾਕੇ ‘ਚ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ‘ਚ ਲਿਆ। ਪ੍ਰਸ਼ੂਨ ਚੈਟਰਜੀ ਨੂੰ ਸੰਦੀਪ ਘੋਸ਼ ਦਾ ਕਰੀਬੀ ਦੱਸਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਕਈ ਵੀਡੀਓਜ਼ ‘ਚ ਉਹ ਘਟਨਾ ਵਾਲੀ ਥਾਂ ‘ਤੇ ਸੰਦੀਪ ਨਾਲ ਵੀ ਨਜ਼ਰ ਆਇਆ ਸੀ।

Scroll to Top