ਮੁਹੰਮਦ ਸ਼ਮੀ

ਕੋਲਕਾਤਾ ਹਾਈ ਕੋਰਟ ਦਾ ਹੁਕਮ, ਮੁਹੰਮਦ ਸ਼ਮੀ ਆਪਣੀ ਪਤਨੀ ਤੇ ਧੀ ਨੂੰ ਹਰ ਮਹੀਨੇ ਦੇਵੇਗਾ 4 ਲੱਖ ਰੁਪਏ

ਦੇਸ਼, 02 ਜੁਲਾਈ 2025: ਕੋਲਕਾਤਾ ਹਾਈ ਕੋਰਟ ਨੇ ਭਾਰਤ ਦੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਨੂੰ ਆਪਣੀ ਪਤਨੀ ਹਸੀਨ ਜਹਾਂ ਅਤੇ ਧੀ ਆਇਰਾ ਨੂੰ ਹਰ ਮਹੀਨੇ 4 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ, ਜੋ ਤਲਾਕ ਤੋਂ ਬਾਅਦ ਉਸ ਤੋਂ ਵੱਖ ਹੋ ਗਏ ਸਨ। ਮੁਹੰਮਦ ਸ਼ਮੀ ਨੂੰ ਇਹ ਰਕਮ ਮਹੀਨਾਵਾਰ ਗੁਜ਼ਾਰਾ ਭੱਤਾ ਲਈ ਦੇਣੀ ਪਵੇਗੀ। ਸ਼ਮੀ ਦੇ ਇਸ ਮਾਮਲੇ ਦੀ ਸੁਣਵਾਈ 21 ਅਪ੍ਰੈਲ 2025 ਨੂੰ ਹੋਈ ਸੀ, ਜਿਸ ‘ਤੇ 1 ਜੁਲਾਈ 2025 ਨੂੰ ਫੈਸਲਾ ਆਇਆ ਹੈ।

ਹਾਈ ਕੋਰਟ ਦੇ ਹੁਕਮ ਮੁਤਾਬਕ ਹਸੀਨ ਜਹਾਂ ਨੂੰ 1.50 ਲੱਖ ਰੁਪਏ ਅਤੇ ਧੀ ਆਇਰਾ ਨੂੰ 2.50 ਲੱਖ ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਹ ਰਕਮ ਪਿਛਲੇ 7 ਸਾਲਾਂ ਤੋਂ ਲਾਗੂ ਹੋਵੇਗੀ। ਇਸ ਦੇ ਨਾਲ ਹੀ ਹੇਠਲੀ ਅਦਾਲਤ ਨੂੰ ਛੇ ਮਹੀਨਿਆਂ ਦੇ ਅੰਦਰ ਕੇਸ ਦਾ ਨਿਪਟਾਰਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ ?

ਕੋਲਕਾਤਾ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਅਗਲੇ ਛੇ ਮਹੀਨਿਆਂ ਦੇ ਅੰਦਰ ਇਸ ਮਾਮਲੇ ਦਾ ਨਿਪਟਾਰਾ ਕਰਨ ਦਾ ਵੀ ਹੁਕਮ ਦਿੱਤਾ ਹੈ। ਮੁਹੰਮਦ ਸ਼ਮੀ ਅਤੇ ਹਸੀਨ ਜਹਾਂ ਦਾ ਵਿਆਹ 7 ਅਪ੍ਰੈਲ 2014 ਨੂੰ ਹੋਇਆ ਸੀ। ਵਿਆਹ ਤੋਂ ਲਗਭਗ ਇੱਕ ਸਾਲ ਬਾਅਦ, 17 ਜੁਲਾਈ 2015 ਨੂੰ, ਦੋਵਾਂ ਨੇ ਇੱਕ ਧੀ ਨੂੰ ਜਨਮ ਦਿੱਤਾ, ਜਿਸਦਾ ਨਾਮ ਉਨ੍ਹਾਂ ਨੇ ਆਇਰਾ ਰੱਖਿਆ। ਧੀ ਆਇਰਾ ਦੇ ਜਨਮ ਤੋਂ ਬਾਅਦ, ਸ਼ਮੀ ਨੂੰ ਪਤਾ ਲੱਗਾ ਕਿ ਹਸੀਨ ਜਹਾਂ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਉਸਦੇ ਪਹਿਲੇ ਵਿਆਹ ਤੋਂ ਦੋ ਬੱਚੇ ਸਨ।

ਮੁਹੰਮਦ ਸ਼ਮੀ ਦੀ ਪਤਨੀ ਨੇ ਕ੍ਰਿਕਟਰ ਅਤੇ ਉਸਦੇ ਪਰਿਵਾਰ ‘ਤੇ ਹਿੰਸਾ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ, ਇਸ ਮਾਮਲੇ ਦੀ ਸੁਣਵਾਈ 2018 ਤੋਂ ਚੱਲ ਰਹੀ ਹੈ। ਇਸ ‘ਤੇ ਫੈਸਲਾ ਪਹਿਲਾਂ ਹੀ ਆ ਚੁੱਕਾ ਹੈ। ਪਰ ਸ਼ਮੀ ਦੀ ਪਤਨੀ ਨੂੰ ਜੋ ਰਕਮ ਮਿਲ ਰਹੀ ਸੀ ਉਹ ਘੱਟ ਲੱਗ ਰਹੀ ਸੀ, ਇਸ ਲਈ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।

Read More: ਰਮਜ਼ਾਨ ‘ਚ ਮੁਹੰਮਦ ਸ਼ਮੀ ਦੇ ਰੋਜਾ ਨਾ ਰੱਖਣ ‘ਤੇ ਕਾਂਗਰਸ ਆਗੂ ਸ਼ਮਾ ਮੁਹੰਮਦ ਨੇ ਦਿੱਤੀ ਪ੍ਰਤੀਕਿਰਿਆ

ਵਿਦੇਸ਼

Scroll to Top