Kolkata Doctor Case

Kolkata Doctor Case: ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜੱਪ, ਪੁਲਿਸ ਵੱਲੋਂ ਲਾਠੀਚਾਰਜ

ਚੰਡੀਗੜ੍ਹ, 27 ਅਗਸਤ 2024: (Kolkata Doctor Case)ਕਲੱਕਤਾ ਦੇ ਆਰਜੀ ਕਰ ਮੈਡੀਕਲ ਕਾਲਜ ‘ਚ ਇੱਕ ਬੀਬੀ ਡਾਕਟਰ ਨਾਲ ਦਰਿੰਦਗੀ ਅਤੇ ਕ.ਤ.ਲ ਮਾਮਲੇ ਸੰਬੰਧੀ ਵਿਦਿਆਰਥੀ ਸੰਗਠਨ ‘ਨਬੰਨਾ ਅਭਿਆਨ’ ਇੱਕ ਮਾਰਚ ਕੱਢ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਹਾਵੜਾ ਪੁਲ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ | ਸੁਰੱਖਿਆ ਪ੍ਰਬੰਧਾਂ ਲਈ ਕੋਲਕਾਤਾ ਅਤੇ ਬੰਗਾਲ ਪੁਲਿਸ ਦੇ ਲਗਭਗ 4500 ਜਵਾਨ ਤਾਇਨਾਤ ਕੀਤੇ ਗਏ ਹਨ।

ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜੱਪ ਹੋ ਗਈ | ਮਾਰਚ ਕੱਢਦੇ ਹੋਏ ਪ੍ਰਦਰਸ਼ਨਕਾਰੀ ਹਾਵੜਾ ਦੇ ਸੰਤਰਾਗਾਚੀ ‘ਚ ਪੁਲਿਸ ਬੈਰੀਕੇਡ ‘ਤੇ ਚੜ੍ਹ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੇ ਨਾਲ ਹੀ ਪੁਲਿਸ ਨੇ ਹਾਵੜਾ ਪੁਲ ਤੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ।

‘ਨਬੰਨਾ ਅਭਿਆਨ’ ਦੇ ਨਾਂ ਹੇਠ ਕੱਢੇ ਗਏ ਇਸ ਰੋਸ ਮਾਰਚ ‘ਚ ਸੂਬਾ ਸਕੱਤਰੇਤ ਭਵਨ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਹੈ, ਜਿੱਥੋਂ ਪੱਛਮੀ ਬੰਗਾਲ ਦੀ ਸਰਕਾਰ ਚੱਲਦੀ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪ੍ਰਮੁੱਖ ਮੰਤਰੀ ਇਸ ਇਮਾਰਤ ‘ਚ ਬੈਠਦੇ ਹਨ। ਮਾਰਚ ਹਿੰਸਕ ਹੋ ਜਾਣ ਦੇ ਡਰੋਂ ਕੋਲਕਾਤਾ ਪੁਲਿਸ (Kolkata Doctor Case) ਨੇ ਪੂਰੇ ਮਹਾਂਨਗਰ ਨੂੰ ਛਾਉਣੀ ‘ਚ ਬਦਲ ਦਿੱਤਾ ਹੈ।

Scroll to Top