July 7, 2024 7:16 pm
ਪੰਜਾਬ 'ਚ ਲੱਗ ਸਕਦੇ ਨੇ ਬਿਜਲੀ ਦੇ ਲੰਮੇ ਕੱਟ

ਪੰਜਾਬ ‘ਚ ਲੱਗ ਸਕਦੇ ਨੇ ਬਿਜਲੀ ਦੇ ਲੰਮੇ ਕੱਟ ,ਜਾਣੋ ਕਿ ਹੈ ਕਾਰਨ

ਚੰਡੀਗੜ੍ਹ ,3 ਅਗਸਤ 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ਵੱਲੋ ਕੀਤੇ ਨਿੱਜੀ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਫਰਮਾਨ ਜਾਰੀ ਕੀਤਾ ਸੀ |ਜੋ ਕਿ ਪੰਜਾਬੀਆਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ ।ਕੈਪਟਨ ਦੇ ਇਸ ਫੁਰਮਾਨ ਮਗਰੋਂ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਜੇ ਨਿੱਜੀ ਕੰਪਨੀਆਂ ਦੇ ਨਾਲ ਸਮਝੌਤੇ ਰੱਦ ਕੀਤੇ ਗਏ ਤਾਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ ਤੇ ਲੋਕਾਂ ਨੂੰ ਰੋਜ਼ਾਨਾ 6-8 ਘੰਟੇ ਦੇ ਲੰਬੇ ਬਿਜਲੀ ਕੱਟ ਵੀ ਝੱਲਣੇ ਪੈ ਸਕਦੇ ਹਨ।

ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਲਿਖੇ ਜਵਾਬੀ ਪੱਤਰ ‘ਚ ਪਾਵਰਕਾਮ ਦੇ ਚੇਅਰਮੈਨ ਵੇਣੂੰ ਪ੍ਰਸਾਦ ਨੇ ਲਿਖਿਆ ਹੈ ਕਿ ਪੰਜਾਬ ‘ਚ ਇਸ ਸਮੇਂ 6600 ਮੈਗਾਵਾਟ ਬਿਜਲੀ ਤਿਆਰ ਹੋ ਰਹੀ ਹੈ, ਜਿਸ ‘ਚ ਨਿੱਜੀ ਥਰਮਲ ਪਲਾਟਾਂ ਦਾ ਯੋਗਦਾਨ 3920 ਮੈਗਾਵਾਟ ਦਾ ਹੈ। ਹੁਣ ਜੇਕਰ ਨਿੱਜੀ ਥਰਮਲ ਪਲਾਂਟਾਂ ਦੇ ਉਤਪਾਦਨ ਨੂੰ ਵੱਖ ਕਰ ਦਿੱਤਾ ਗਿਆ ਤਾਂ ਪੈਦਾ ਹੋਣ ਵਾਲੀ ਕਿੱਲਤ ਨੂੰ ਸੰਭਾਲਣਾ ਆਸਾਨ ਨਹੀਂ ਹੋਵੇਗਾ |

ਜ਼ਿਕਰਯੋਗ ਹੈ ਕਿ ਕੈਪਟਨ ਅਮਿਰੰਦਰ ਸਿੰਘ ਨੇ ਪਾਵਰਕਾਮ ਨੂੰ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਦੇ ਨਿਰਦੇਸ਼ ਦਿੱਤੇ ਸੀ ,ਜਿਸ ਨੂੰ ਲੈ ਕੇ ਪਾਵਰਕਾਮ ਨੇ ਆਪਣੀ ਦਲੀਲ ਰੱਖੀ ਹੈ |