June 28, 2024 11:54 am
Lok Sabha elections 2024

ਜਾਣੋ ਲੋਕ ਸਭਾ ਚੋਣਾਂ 2024 ਦੇ 7ਵੇਂ ਪੜਾਅ ‘ਚ ਸਵੇਰੇ 9 ਵਜੇ ਤੱਕ ਕਿੰਨੀ ਵੋਟਿੰਗ ਹੋਈ ?

ਚੰਡੀਗੜ੍ਹ, 01 ਜੂਨ 2024: ਲੋਕ ਸਭਾ ਚੋਣਾਂ 2024 (Lok Sabha elections 2024) ਦੇ ਸੱਤਵੇਂ ਪੜਾਅ ‘ਚ ਸਵੇਰੇ 9 ਵਜੇ ਤੱਕ 11.31 ਫੀਸਦੀ ਵੋਟਿੰਗ ਦਰਜ ਹੋਈ ਹੈ | ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਇਸ ਦੌਰਾਨ ਲਾਲੂ ਪ੍ਰਸਾਦ ਯਾਦਵ, ਅਨੁਰਾਗ ਠਾਕੁਰ, ਰਵੀਸ਼ੰਕਰ ਪ੍ਰਸਾਦ, ਹਰਭਜਨ ਸਿੰਘ, ਮਿਥੁਨ ਚੱਕਰਵਰਤੀ ਸਮੇਤ ਕਈ ਦਿੱਗਜ ਆਗੂਆਂ ਨੇ ਆਪਣੀ ਵੋਟ ਪਾਈ।

9 ਵਜੇ ਤੱਕ ਸੂਬੇ ਅਨੁਸਾਰ ਵੋਟ ਪ੍ਰਤੀਸ਼ਤਤਾ:-

ਪੰਜਾਬ: 9.64 ਫੀਸਦੀ
ਬਿਹਾਰ: 10.58 ਫੀਸਦੀ
ਚੰਡੀਗੜ੍ਹ: 11.64 ਫੀਸਦੀ
ਹਿਮਾਚਲ ਪ੍ਰਦੇਸ਼: 14.38 ਫੀਸਦੀ
ਝਾਰਖੰਡ: 12.15 ਫੀਸਦੀ
ਉੜੀਸਾ: 7.69 ਫੀਸਦੀ
ਉੱਤਰ ਪ੍ਰਦੇਸ਼ ‘ਚ 12.94 ਫੀਸਦੀ
ਪੱਛਮੀ ਬੰਗਾਲ: 12.63 ਫੀਸਦੀ