July 2, 2024 1:42 pm
Jalandhar

ਜਾਣੋ ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ‘ਚ ਕਿੰਨੀ ਵੋਟਿੰਗ ਹੋਈ

ਚੰਡੀਗੜ੍ਹ, 25 ਮਈ 2024: ਲੋਕ ਸਭਾ ਚੋਣਾਂ 2024 ਦੇ ਪੰਜ ਪੜਾਅ ਪੂਰੇ ਹੋ ਚੁੱਕੇ ਹਨ। ਅੱਜ ਛੇਵੇਂ ਪੜਾਅ ਦੀ ਵੋਟਿੰਗ ਵੀ ਸਮਾਪਤ ਹੋ ਗਈ ਹੈ। ਅੱਠ ਸੂਬਿਆਂ ਵਿੱਚ ਵੋਟਿੰਗ ਹੋਈ। ਉੱਤਰ ਪ੍ਰਦੇਸ਼ ਵਿੱਚ ਚੋਣਾਂ ਦੇ ਛੇਵੇਂ ਪੜਾਅ ਵਿੱਚ ਪਿਛਲੇ ਪੰਜ ਗੇੜਾਂ ਨਾਲੋਂ ਘੱਟ ਵੋਟਿੰਗ ਹੋਈ। ਸਿਰਫ 54.02 ਫੀਸਦੀ ਵੋਟਰ ਹੀ ਘਰਾਂ ਤੋਂ ਬਾਹਰ ਨਿਕਲ ਕੇ ਬੂਥਾਂ ‘ਤੇ ਪਹੁੰਚੇ। ਅੰਬੇਡਕਰ ਨਗਰ ਵਿੱਚ ਸਭ ਤੋਂ ਵੱਧ 61.54 ਫੀਸਦੀ ਮਤਦਾਨ ਹੋਇਆ। ਇਸ ਦੇ ਨਾਲ ਹੀ ਸਭ ਤੋਂ ਘੱਟ ਮਤਦਾਨ ਫੂਲਪੁਰ ਵਿੱਚ 48.94 ਫੀਸਦੀ ਰਿਹਾ। 2019 ਦੀਆਂ ਲੋਕ ਸਭਾ ਚੋਣਾਂ ‘ਚ ਇਨ੍ਹਾਂ ਸੀਟਾਂ ‘ਤੇ 54.49 ਫੀਸਦੀ ਵੋਟਿੰਗ ਹੋਈ ਸੀ।

ਜਾਣੋ ਕਿਹੜੇ ਪੜਾਅ ‘ਚ ਕਿੰਨੀ ਵੋਟਿੰਗ ਹੋਈ:-

ਪਹਿਲੇ ਪੜਾਅ ਵਿੱਚ ਵੋਟ ਪ੍ਰਤੀਸ਼ਤ: 61.11%
ਦੂਜੇ ਪੜਾਅ ਵਿੱਚ ਵੋਟ ਪ੍ਰਤੀਸ਼ਤ: 55.19%
ਤੀਜੇ ਪੜਾਅ ਵਿੱਚ ਵੋਟ ਪ੍ਰਤੀਸ਼ਤ: 57.55%
ਚੌਥੇ ਪੜਾਅ ਵਿੱਚ ਵੋਟ ਪ੍ਰਤੀਸ਼ਤ: 58.22%
ਪੰਜਵੇਂ ਪੜਾਅ ਵਿੱਚ ਵੋਟ ਪ੍ਰਤੀਸ਼ਤ: 58.02%
ਛੇਵੇਂ ਪੜਾਅ ਵਿੱਚ ਵੋਟ ਪ੍ਰਤੀਸ਼ਤ: 54.02%