July 7, 2024 7:27 am
KKR vs RCB

KKR vs RCB: ਵਰੁਣ ਚੱਕਰਵਰਤੀ ਤੇ ਸੁਨੀਲ ਨਰਾਇਣ ਦੀ ਗੇਂਦਬਾਜ਼ੀ ਅੱਗੇ RCB ਢੇਰ, ਕੋਲਕਾਤਾ ਦੀ ਵੱਡੀ ਹਾਰ

ਚੰਡੀਗੜ੍ਹ, 06 ਅਪ੍ਰੈਲ 2023: (KKR vs RCB) ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 81 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਈਡਨ ਗਾਰਡਨ ਮੈਦਾਨ ‘ਤੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 204 ਦੌੜਾਂ ਬਣਾਈਆਂ। ਜਵਾਬ ਵਿੱਚ ਆਰਸੀਬੀ ਦੀ ਟੀਮ 17.4 ਓਵਰਾਂ ਵਿੱਚ 123 ਦੌੜਾਂ ਹੀ ਬਣਾ ਸਕੀ। ਕੋਲਕਾਤਾ ਵੱਲੋਂ ਪਹਿਲੀ ਪਾਰੀ ‘ਚ ਸ਼ਾਰਦੁਲ ਠਾਕੁਰ ਨੇ 29 ਗੇਂਦਾਂ ‘ਤੇ 68 ਦੌੜਾਂ ਦੀ ਖੇਡ ਬਦਲ ਦੇਣ ਵਾਲੀ ਪਾਰੀ ਖੇਡੀ। ਦੂਜੀ ਪਾਰੀ ਵਿੱਚ ਵਰੁਣ ਚੱਕਰਵਰਤੀ ਨੇ 4 ਵਿਕਟਾਂ, ਸੁਯਸ਼ ਸ਼ਰਮਾ ਨੇ 3 ਅਤੇ ਸੁਨੀਲ ਨਰਾਇਣ ਨੇ 2 ਵਿਕਟਾਂ ਲੈ ਕੇ ਆਰਸੀਬੀ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ।

205 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਰਸੀਬੀ ਨੇ 4 ਓਵਰਾਂ ਵਿੱਚ 42 ਦੌੜਾਂ ਬਣਾਈਆਂ। ਪਰ ਇੱਥੋਂ ਵਰੁਣ ਚੱਕਰਵਰਤੀ ਅਤੇ ਸੁਨੀਲ ਨਾਰਾਇਣ ਨੇ ਸਿਰਫ਼ 17 ਦੌੜਾਂ ਵਿੱਚ 5 ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ। ਅੰਤ ‘ਚ ਸੁਯਸ਼ ਸ਼ਰਮਾ ਨੇ 3 ਵਿਕਟਾਂ ਲੈ ਕੇ ਆਰਸੀਬੀ ਨੂੰ ਬੈਕਫੁੱਟ ‘ਤੇ ਲਿਆ ਦਿੱਤਾ।