KKR vs RCB

KKR vs RCB: ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ

ਚੰਡੀਗੜ, 22 ਮਾਰਚ 2025: KKR vs RCB: ਆਈਪੀਐਲ 2025 ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR ) ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਵਿਚਕਾਰ ਖੇਡਿਆ ਜਾ ਰਿਹਾ ਹੈ। ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਰਜਤ ਪਾਟੀਦਾਰ ਨੇ ਕਿਹਾ ਕਿ ਇਸ ਮੈਚ ਲਈ ਉਨ੍ਹਾਂ ਦੀ ਪਲੇਇੰਗ 11 ‘ਚ ਚਾਰ ਤੇਜ਼ ਗੇਂਦਬਾਜ਼ ਅਤੇ ਦੋ ਸਪਿਨਰ ਸ਼ਾਮਲ ਕੀਤੇ ਹਨ।

ਇਸ ਦੇ ਨਾਲ ਹੀ ਕੇਕੇਆਰ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਕਿਹਾ ਕਿ ਉਹ ਤਿੰਨ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿਨ ਗੇਂਦਬਾਜ਼ਾਂ ਨਾਲ ਖੇਡਦੇ ਨਜ਼ਰ ਆਉਣਗੇ। ਕੋਲਕਾਤਾ ਨਾਈਟ ਰਾਈਡਰਜ਼ ਦੀ ਪਾਰੀ ਸ਼ੁਰੂ ਹੋ ਗਈ ਹੈ। ਸੁਨੀਲ ਨਾਰਾਇਣ ਅਤੇ ਕੁਇੰਟਨ ਡੀ ਕੌਕ ਬੱਲੇਬਾਜ਼ੀ ਦੀ ਸ਼ੁਰੂਆਤ ਕਰਨ ਲਈ ਆਏ।

ਆਰਸੀਬੀ ਲਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸਪੈਂਸਰ ਜੌਨਸਨ ਇਸ ਸੀਜ਼ਨ ‘ਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਲਈ ਆਪਣਾ ਡੈਬਿਊ ਕਰ ਰਹੇ ਹਨ। ਸੁਨੀਲ ਨਾਰਾਇਣ ਨੇ ਸਪੈਂਸਰ ਨੂੰ ਡੈਬਿਊ ਕੈਪ ਦਿੱਤੀ ਹੈ। ਇਸ ਨੌਜਵਾਨ ਆਸਟ੍ਰੇਲੀਆਈ ਗੇਂਦਬਾਜ਼ ਨੇ ਅੱਠ ਅੰਤਰਰਾਸ਼ਟਰੀ ਮੈਚਾਂ ‘ਚ 14 ਵਿਕਟਾਂ ਲਈਆਂ ਹਨ।

Read More: KKR vs RCB: ਆਈ.ਪੀ.ਐੱਲ 2025 ‘ਚ ਕੋਲਕਾਤਾ ਤੇ ਬੰਗਲੁਰੂ ਮੈਚ ਦੀ ਪਿੱਚ ਰਿਪੋਰਟ, ਕਿਹੜੀ ਟੀਮ ਦਾ ਪਲੜਾ ਭਾਰੀ ?

Scroll to Top