KKR ਬਨਾਮ LSG

KKR ਬਨਾਮ LSG: ਕੋਲਕਾਤਾ ਨੇ ਲਖਨਊ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ

ਚੰਡੀਗੜ੍ਹ, 08 ਅਪ੍ਰੈਲ 2025: ਆਈਪੀਐਲ 2025 ‘ਚ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਕਪਤਾਨ ਅਜਿੰਕਿਆ ਰਹਾਣੇ ਨੇ ਲਖਨਊ ਸੁਪਰ ਜਾਇੰਟਸ (LSG) ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਕੋਲਕਾਤਾ ਨਾਈਟ ਰਾਈਡਰਜ਼ ਨੇ ਇਸ ਮੈਚ ਲਈ ਪਲੇਇੰਗ-11 ‘ਚ ਇੱਕ ਬਦਲਾਅ ਕੀਤਾ ਹੈ ਅਤੇ ਤੇਜ਼ ਗੇਂਦਬਾਜ਼ ਸਪੈਂਸਰ ਜੌਹਨਸਨ ਨੂੰ ਮੋਇਨ ਅਲੀ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲਖਨਊ ਦੀ ਟੀਮ ਨੇ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਲਖਨਊ ਸੁਪਰ ਜਾਇੰਟਸ ਦੀ ਬੱਲੇਬਾਜ਼ੀ ਕੇਕੇਆਰ ਵਿਰੁੱਧ ਸ਼ੁਰੂ ਹੋ ਗਈ ਹੈ। ਲਖਨਊ ਲਈ ਮਿਸ਼ੇਲ ਮਾਰਸ਼ ਅਤੇ ਏਡਨ ਮਾਰਕਰਾਮ ਕ੍ਰੀਜ਼ ‘ਤੇ ਹਨ।

ਹੁਣ ਤੱਕ ਦੋਵਾਂ ਟੀਮਾਂ (KKR vs LSG) ਵਿਚਕਾਰ ਆਈਪੀਐਲ ‘ਚ ਕੁੱਲ 5 ਮੈਚ ਖੇਡੇ ਜਾ ਚੁੱਕੇ ਹਨ। ਲਖਨਊ ਨੇ 3 ਅਤੇ ਕੋਲਕਾਤਾ ਨੇ 2 ਜਿੱਤੇ ਹਨ। ਜਿਸ ‘ਚ ਕੋਲਕਾਤਾ ਨੂੰ ਆਖਰੀ ਜਿੱਤ ਮਈ 2024 ‘ਚ ਮਿਲੀ ਸੀ।

Read More: KKR ਬਨਾਮ LSG: ਈਡਨ ਗਾਰਡਨ ‘ਚ ਕੋਲਕਾਤਾ ਨਾਈਟ ਰਾਈਡਰਜ਼ ਤੇ ਲਖਨਊ ਸੁਪਰ ਜਾਇੰਟਸ ਦੀ ਟੱਕਰ

 

Scroll to Top