KKR ਬਨਾਮ GT : ਗੁਜਰਾਤ ਟਾਈਟਨਜ਼ ਨੇ IPL ਦੇ 18ਵੇਂ ਸੀਜ਼ਨ ਦਾ ਛੇਵਾਂ ਮੈਚ ਜਿੱਤਿਆ

22 ਅਪ੍ਰੈਲ 2025: ਗੁਜਰਾਤ ਟਾਈਟਨਜ਼ (Gujarat Titans) ਨੇ ਆਈਪੀਐਲ ਦੇ 18ਵੇਂ ਸੀਜ਼ਨ ਦਾ ਛੇਵਾਂ ਮੈਚ ਜਿੱਤ ਲਿਆ। ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੂੰ 39 ਦੌੜਾਂ ਨਾਲ ਹਰਾਇਆ, ਇਸ ਦੇ ਨਾਲ ਹੀ ਦੱਸ ਦੇਈਏ ਕਿ ਟਾਈਟਨਸ ਅੰਕ ਸੂਚੀ ਵਿੱਚ ਵੀ ਸਿਖਰ ‘ਤੇ ਪਹੁੰਚ ਗਿਆ। ਪ੍ਰਸੀਦ ਕ੍ਰਿਸ਼ਨਾ ਅਤੇ ਰਾਸ਼ਿਦ ਖਾਨ ਨੇ 2-2 ਵਿਕਟਾਂ ਲਈਆਂ। ਉਥੇ ਹੀ ਕਪਤਾਨ ਸ਼ੁਭਮਨ ਗਿੱਲ ਨੇ 90 ਦੌੜਾਂ ਬਣਾਈਆਂ।

ਕੋਲਕਾਤਾ (kolkata) ਨੇ ਈਡਨ ਗਾਰਡਨ ਸਟੇਡੀਅਮ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 3 ਵਿਕਟਾਂ ਦੇ ਨੁਕਸਾਨ ‘ਤੇ 198 ਦੌੜਾਂ ਬਣਾਈਆਂ। ਸਾਈ ਸੁਧਰਸਨ ਨੇ 52 ਅਤੇ ਜੋਸ ਬਟਲਰ ਨੇ 41 ਦੌੜਾਂ ਬਣਾਈਆਂ। ਜਵਾਬ ਵਿੱਚ, ਕੇਕੇਆਰ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 159 ਦੌੜਾਂ ਹੀ ਬਣਾ ਸਕੀ। ਕਪਤਾਨ ਅਜਿੰਕਿਆ ਰਹਾਣੇ ਨੇ 50 ਦੌੜਾਂ ਬਣਾਈਆਂ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਟਾਈਟਨਜ਼ ਨੂੰ ਕਪਤਾਨ ਸ਼ੁਭਮਨ ਗਿੱਲ ਨੇ ਮਜ਼ਬੂਤ ​​ਸ਼ੁਰੂਆਤ ਦਿੱਤੀ। ਉਸਨੇ ਸਾਈਂ ਸੁਦਰਸ਼ਨ ਨਾਲ ਸੈਂਕੜੇ ਦੀ ਸਾਂਝੇਦਾਰੀ ਕੀਤੀ। ਸੁਦਰਸ਼ਨ ਦੀ ਵਿਕਟ ਤੋਂ ਬਾਅਦ, ਗਿੱਲ ਨੇ 90 ਦੌੜਾਂ ਬਣਾਈਆਂ ਅਤੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਉਸਨੇ 10 ਚੌਕੇ ਅਤੇ 3 ਛੱਕੇ ਮਾਰੇ।

Read More: KKR ਬਨਾਮ GT: ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ, ਕੇਕੇਆਰ ‘ਚ ਦੋ ਬਦਲਾਅ

Scroll to Top