ਚੇਨਈ, 07 ਮਈ 2025: KKR ਬਨਾਮ CSK: ਇੰਡੀਅਨ ਪ੍ਰੀਮੀਅਰ ਲੀਗ 2025 ਦੇ 57ਵੇਂ ਮੈਚ ‘ਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਉਨ੍ਹਾਂ ਦੇ ਘਰੇਲੂ ਮੈਦਾਨ ‘ਤੇ ਹੋਵੇਗਾ। ਚੇਨਈ ਜੋ ਪਹਿਲਾਂ ਹੀ ਆਈਪੀਐਲ ਪਲੇਆਫ ਤੋਂ ਬਾਹਰ ਹੈ, ਇਹ ਮੈਚ ਸਿਰਫ ਅੰਕ ਸੂਚੀ ‘ਚ ਆਪਣੀ ਸਥਿਤੀ ਸੁਧਾਰਨ ਦੇ ਇਰਾਦੇ ਨਾਲ ਖੇਡੇਗਾ, ਜਦੋਂ ਕਿ ਕੇਕੇਆਰ ਚੇਨਈ ਨੂੰ ਹਰਾ ਕੇ ਆਪਣੀਆਂ ਪਲੇਆਫ ਉਮੀਦਾਂ ਨੂੰ ਜ਼ਿੰਦਾ ਰੱਖਣ ਦਾ ਟੀਚਾ ਰੱਖੇਗਾ।
ਇਸ ਸੀਜ਼ਨ ‘ਚ ਦੋਵਾਂ ਟੀਮਾਂ ਵਿਚਕਾਰ ਇੱਕ ਮੈਚ ਖੇਡਿਆ ਗਿਆ ਹੈ, ਜਿਸ ‘ਚ ਸੀਐਸਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੋਲਕਾਤਾ ਨੇ ਸੀਐਸਕੇ ਨੂੰ ਉਨ੍ਹਾਂ ਦੇ ਘਰ ‘ਚ ਹਰਾਇਆ ਸੀ। ਹੁਣ ਚੇਨਈ ਕੋਲ ਕੋਲਕਾਤਾ ਨੂੰ ਆਪਣੇ ਘਰੇਲੂ ਮੈਦਾਨ ‘ਤੇ ਹਰਾਉਣ ਦਾ ਚੰਗਾ ਮੌਕਾ ਹੈ ਅਤੇ ਨਾਲ ਹੀ ਪਿਛਲੇ ਮੈਚ ਦੀ ਹਾਰ ਦਾ ਬਦਲਾ ਲੈਣ ਦਾ ਵੀ ਚੰਗਾ ਮੌਕਾ ਹੈ।
ਇਹ ਇਸ ਸੀਜ਼ਨ ‘ਚ ਦੋਵਾਂ ਟੀਮਾਂ (KKR ਬਨਾਮ CSK) ਵਿਚਕਾਰ ਦੂਜਾ ਆਹਮੋ-ਸਾਹਮਣਾ ਹੋਵੇਗਾ। ਪਿਛਲੇ ਮੈਚ ‘ਚ ਕੋਲਕਾਤਾ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਸ ਸੀਜ਼ਨ ‘ਚ ਮੌਜੂਦਾ ਚੈਂਪੀਅਨ ਕੋਲਕਾਤਾ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ। ਟੀਮ ਨੇ 11 ਮੈਚਾਂ ‘ਚੋਂ 5 ਜਿੱਤੇ ਹਨ ਅਤੇ 5 ਹਾਰੇ ਹਨ ਜਦੋਂ ਕਿ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਕੋਲਕਾਤਾ ਨੂੰ ਪਲੇਆਫ ‘ਚ ਪਹੁੰਚਣ ਲਈ ਤਿੰਨ ਵਿੱਚੋਂ ਘੱਟੋ-ਘੱਟ ਦੋ ਮੈਚ ਜਿੱਤਣੇ ਪੈਣਗੇ। ਦੂਜੇ ਪਾਸੇ, ਚੇਨਈ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਟੀਮ ਦੇ 11 ਮੈਚਾਂ ‘ਚ 2 ਜਿੱਤਾਂ ਨਾਲ 4 ਅੰਕ ਹਨ।
ਈਡਨ ਗਾਰਡਨ ਸਟੇਡੀਅਮ ਦੀ ਪਿੱਚ ਰਿਪੋਰਟ
ਈਡਨ ਗਾਰਡਨ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੁੰਦੀ ਹੈ। ਇਸ ਸਟੇਡੀਅਮ ‘ਚ ਹੁਣ ਤੱਕ 99 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 42 ਮੈਚ ਜਿੱਤੇ ਹਨ ਅਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ 56 ਮੈਚ ਜਿੱਤੇ ਹਨ। ਇਸ ਸਟੇਡੀਅਮ ਦਾ ਸਭ ਤੋਂ ਵੱਧ ਟੀਮ ਸਕੋਰ 262/2 ਹੈ, ਜੋ ਕਿ ਪਿਛਲੇ ਸੀਜ਼ਨ ‘ਚ ਪੰਜਾਬ ਕਿੰਗਜ਼ ਨੇ ਕੋਲਕਾਤਾ ਵਿਰੁੱਧ ਬਣਾਇਆ ਸੀ।
ਕਿਹੋ ਜਿਹਾ ਰਹੇਗਾ ਮੌਸਮ
7 ਮਈ ਨੂੰ ਕੋਲਕਾਤਾ ‘ਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਕੁਝ ਹਿੱਸਿਆਂ ‘ਚ ਸਵੇਰੇ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਦੁਪਹਿਰ ਨੂੰ ਕਦੇ-ਕਦਾਈਂ ਮੀਂਹ ਅਤੇ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਦਿਨ ਭਰ ਬੱਦਲਵਾਈ ਰਹੇਗੀ, ਮੀਂਹ ਪੈਣ ਦੀ ਸੰਭਾਵਨਾ 57 ਫੀਸਦੀ ਹੈ। ਇਸ ਦਿਨ ਇੱਥੇ ਤਾਪਮਾਨ 28 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
Read More: IPL 2025 Playoff: ਪਲੇਆਫ ਦੀ ਦੌੜ ‘ਚੋਂ 3 ਟੀਮਾਂ ਬਾਹਰ, ਗੁਜਰਾਤ ਟਾਇਟਨਸ ਸਿਖਰ ‘ਤੇ ਪੁੱਜੀ