23 ਜਨਵਰੀ 2025: ਆਪਣੀ ਕਿਸਾਨੀ ਮੰਗਾ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਖਨੌਰੀ ਤੇ ਸ਼ੰਭੂ ਬਾਰਡਰ ਉਤੇ ਧਰਨਾ ਦਿੱਤਾ ਜਾ ਰਿਹਾ ਹੈ, ਉਥੇ ਹੀ ਹੁਣ ਕਿਸਾਨਾਂ ਨੇ ਧਰਨੇ ਦੇ ਬਾਵਜੂਦ ਵੱਡਾ ਐਲਾਨ ਕਰ ਦਿੱਤਾ ਹੈ, ਦੱਸ ਦੇਈਏ ਕਿ 26 ਜਨਵਰੀ ਗਣਤੰਤਰ ਦਿਵਸ ‘ਤੇ, ਪੰਜਾਬ ਅਤੇ (punjab and haryana ) ਹਰਿਆਣਾ ਵਿੱਚ 1 ਲੱਖ ਤੋਂ ਵੱਧ ਕਿਸਾਨ ਆਪਣੇ ਟਰੈਕਟਰ (tractor) ਲੈ ਕੇ ਸੜਕਾਂ ‘ਤੇ ਉਤਰਨਗੇ, ਦੱਸ ਦੇਈਏ ਕਿ ਕਿਸਾਨਾਂ ਦੇ ਵਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਟਰੈਕਟਰ (tractor march) ਮਾਰਚ ਇਹ ਕੱਢਿਆ ਜਾਵੇਗਾ।
26 ਜਨਵਰੀ ਨੂੰ ਦੇਸ਼ ਭਰ ‘ਚ ਟਰੈਕਟਰ ਮਾਰਚ
ਦੱਸ ਦੇਈਏ ਕਿ ਇਹ ਗੱਲ ਕਿਸਾਨ ਮਜ਼ਦੂਰ ਮੋਰਚਾ ਦੇ ਮੁਖੀ ਸਰਵਣ ਸਿੰਘ ਪੰਧੇਰ ਨੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਦਾ ਨਿਰੀਖਣ ਕਰਨ ਤੋਂ ਬਾਅਦ ਸ਼ੰਭੂ ਬੈਰੀਅਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ। ਇਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਸੈਂਕੜੇ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਪ੍ਰਤੀਕਾਤਮਕ ਭੁੱਖ ਹੜਤਾਲ ਕੀਤੀ। ਪੰਧੇਰ ਨੇ ਕਿਹਾ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਹੋਣ ਵਾਲੇ ਟਰੈਕਟਰ ਮਾਰਚ ਦੇ ਮੱਦੇਨਜ਼ਰ, ਵੱਡੀ ਗਿਣਤੀ ਵਿੱਚ ਟਰੈਕਟਰ ਸਮੂਹਾਂ ਦੇ ਰੂਪ ਵਿੱਚ ਸ਼ੰਭੂ ਬੈਰੀਅਰ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ।
ਡੱਲੇਵਾਲ ਦੇ ਇਲਾਜ ਵਿੱਚ ਲਾਪਰਵਾਹੀ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਮੁਖੀ ਜਗਜੀਤ ਸਿੰਘ (jagjit singh dallewal) ਡੱਲੇਵਾਲ ਦੇ ਇਲਾਜ ਵਿੱਚ ਵਧੀ ਹੋਈ ਲਾਪਰਵਾਹੀ ਸਾਹਮਣੇ ਆਈ ਹੈ। ਕੱਲ੍ਹ ਰਾਤ, ਮਰਨ ਵਰਤ ਦੇ 58ਵੇਂ ਦਿਨ, ਉੱਥੇ ਮੌਜੂਦ ਜੂਨੀਅਰ ਡਾਕਟਰ ਡੱਲੇਵਾਲ ਨੂੰ ਸਹੀ ਢੰਗ ਨਾਲ ਡ੍ਰਿੱਪ ਨਹੀਂ ਦੇ ਸਕੇ, ਜਿਸ ਕਾਰਨ ਉਸਦੀ ਬਾਂਹ ‘ਤੇ ਸੱਟ ਲੱਗ ਗਈ ਅਤੇ ਸਥਿਤੀ ਵਿਸਫੋਟਕ ਹੋ ਗਈ।
Read More: ਖਨੌਰੀ ‘ਚ ਕਿਸਾਨਾਂ ਦੀ ਵੱਡੀ ਕਿਸਾਨ ਮਹਾਪੰਚਾਇਤ