ਗੁਰਦਾਸਪੁਰ, 10 ਮਾਰਚ 2023: ਅੱਜ “ਆਓ ਖੇਤੀ-ਖਰਚੇ ਘਟਾਈਏ, ਵਾਧੂ ਪਾਣੀ, ਖਾਦ ਨਾ ਪਾਈਏ” ਦੇ ਉਦੇਸ਼ ਨਾਲ ਖੇਤਰੀ ਕਿਸਾਨ ਮੇਲਾ (Kisan Mela) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਲਗਾਇਆ ਗਿਆ ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਮੇਲੇ ਵਿਚ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀਆਂ ਨਵੀਆਂ ਸਿਫਾਰਿਸ਼ਾਂ, ਤਕਨੀਕਾਂ ਅਤੇ ਨਵੀ ਖੇਤੀ ਮਸ਼ੀਨਰੀ ਦੀ ਜਾਣਕਾਰੀ ਦਿੱਤੀ ਗਈ।
ਇਸ ਮੇਲੇ ਵਿਚ ਮਾਹਿਰਾਂ ਵੱਲੋਂ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ। ਆਪਣੇ ਪਹਿਲੇ ਬਜਟ ਤੇ ਬੋਲਦੇ ਹੋਏ ਕਿਹਾ ਕਿ ਇਹ ਬਜਟ ਹਰ ਵਰਗ ਲਈ ਵੱਡੀ ਰਾਹਤ ਲੈ ਕੇ ਆਇਆ ਹੈ।
ਮੇਲੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਸ ਮੇਲੇ ਵਿਚ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾੜੀ ਦੀਆਂ ਫ਼ਸਲਾਂ ਦੀ ਸਿਫਾਰਿਸ਼ ਕੀਤੀਆਂ ਨਵੀਆਂ ਕਿਸਮਾਂ ਦੇ ਬੀਜ, ਤੇਲ ਬੀਜ ਫ਼ਸਲਾਂ ਦੇ ਬੀਜ, ਵੱਖ-ਵੱਖ ਸਬਜ਼ੀਆਂ ਦੇ ਬੀਜ ਅਤੇ ਫ਼ਲਦਾਰ ਬੂਟੇ ਮੁਹੱਇਆ ਕਰਵਾਏ ਗਏ ਹਨ ਅੱਤੇ ਕਿਸਾਨਾਂ ਨੂੰ ਨਵੀਆਂ ਸਿਫਾਰਿਸ਼ਾਂ, ਤਕਨੀਕਾਂ ਅਤੇ ਨਵੀ ਖੇਤੀ ਮਸ਼ੀਨਰੀ ਦੀ ਜਾਣਕਾਰੀ ਦਿੱਤੀ ਗਈ ਤਾਂ ਜੋ ਕਿਸਾਨ ਨਵੀਂ ਤਕਨੀਕ ਅਪਣਾ ਕੇ ਆਪਣੇ-ਆਪ ਨੂੰ ਸਫ਼ਲ ਕਿਸਾਨ ਬਣਾ ਸਕਣ।
ਇਸ ਮੌਕੇ ਤੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਕਿਸਾਨੀ ਨੂੰ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਸਰਕਾਰ ਵੱਡੇ ਪੱਧਰ ਤੇ ਜਤਨ ਕਰ ਰਹੀ ਹੈ ਅੱਤੇ ਅੱਜ ਜੋਂ ਸਰਕਾਰ ਬਜਟ ਪੇਸ਼ ਕੀਤਾ ਹੈ ਇਸ ਵਿੱਚ 20 ਪ੍ਰਤੀਸ਼ਤ ਵਾਧਾ ਖ਼ੇਤੀ ਵਿੱਚ ਕਿਤਾ ਜਾ ਰਿਹਾ ਹੈ। 31 ਮਾਰਚ ਤੋ ਪਹਿਲਾਂ ਪੰਜਾਬ ਦੀ ਖੇਤੀ ਲਈ ਨਵੀਂ ਪੋਲਸੀ ਤਿਆਰ ਕੀਤੀ ਜਾਵੇਗੀ | ਜਿਸ ਵਿੱਚ 1 ਹਜ਼ਾਰ ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।ਜੋਂ ਅੱਜ ਵਿਧਾਨ ਸਭਾ ਵਿੱਚ ਪਾਸ ਹੋਇਆ ਹੈ ਇਹ ਬਜਟ ਹਰ ਇੱਕ ਵਰਗ ਦੇ ਲਈ ਵੱਡੀ ਰਾਹਤ ਲੈਕੇ ਆਇਆ ਹੈਂ। ਇਸ ਮੌਕੇ ਤੇ ਮੇਲੇ ਵਿਚ ਪਹੁੰਚੇ ਕਿਸਾਨ ਵੀ ਕਾਫੀ ਖੁਸ਼ ਨਜ਼ਰ ਆਏ ਅਤੇ ਕਿਹਾ ਕਿ ਇਹਨਾਂ ਮੇਲਿਆ ਦਾ ਕਿਸਾਨਾਂ ਨੂੰ ਵੱਡੇ ਪੱਧਰ ਤੇ ਲਾਭ ਹੋ ਰਿਹਾ ਹੈ।