26 ਫਰਵਰੀ 2025: ਪੰਜਾਬ-ਹਰਿਆਣਾ (Punjab-Haryana) ਦੇ ਖਨੌਰੀ ਸਰਹੱਦ ‘ਤੇ 93ਵੇਂ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਬਿਮਾਰ ਹੋ ਗਏ ਹਨ। ਅਚਾਨਕ ਬਲੱਡ ਪ੍ਰੈਸ਼ਰ ਵਧਣ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ ਹੋ ਗਿਆ। ਦੱਸ ਦੇਈਏ ਕਿ ਇਸ ਵਕਤ ਡੱਲੇਵਾਲ ਨੂੰ 103.6 ਡਿਗਰੀ ਬੁਖਾਰ ਹੈ। ਡਾਕਟਰਾਂ (doctors) ਦੀ ਇੱਕ ਟੀਮ ਉਸਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਦੱਸ ਦੇਈਏ ਐਨਾ ਹੀ ਨਹੀਂ ਬਲਕਿ ਉਨ੍ਹਾਂ ਨੂੰ ਡੱਲੇਵਾਲ ਦੇ ਸਿਰ ਦੇ ਉਪਰ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾ ਰਿਹਾ ਹਨ|
ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ (jagjit singh dallewal) ਤੇ ਹੋਰ ਕਿਸਾਨ ਆਗੂ ਕੇਂਦਰ ਸਰਕਾਰ (center goverment) ਤੋਂ ਮੰਗ ਕਰ ਰਹੇ ਹਨ ਕਿ ਸਾਰੀਆਂ ਫ਼ਸਲਾਂ ‘ਤੇ ਲਾਭਕਾਰੀ ਨਿਊਤਮ ਸਮਰਥਨ ਮੁੱਲ (ਐਮਐਸਪੀ) ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਆਪਣੀ ਮੰਗ ਪੂਰੀ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਕਿਸਾਨਾਂ ਦਾ ਇਹ ਮੋਰਚਾ ਸ਼ੰਭੂ ਤੇ ਖਨੌਰੀ ਬਾਰਡਰ (Khanauri border) ‘ਤੇ ਜਾਰੀ ਹੈ। ਕਿਸਾਨਾਂ (farmers) ਵੱਲੋਂ ਦੱਸਿਆ ਗਿਆ ਕਿ ਉਹ ਸੰਘਰਸ਼ ਨੂੰ ਹੋਰ ਵਧਾਉਣ ਲਈ ਤਿਆਰ ਹਨ, ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ। ਤਾਂ ਸਥਾਨਕ ਲੋਕ ਅਤੇ ਹੋਰ ਕਿਸਾਨ ਆਗੂ ਵੀ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ।
ਉਥੇ ਹੀ ਦੱਸ ਦੇਈਏ ਕਿ ਕਿਸਾਨਾਂ ਦੀ ਹੁਣ ਦੁਬਾਰਾ ਕੇਦਰ ਦੇ ਨਾਲ ਬੈਠਕ ਹੋਣ ਜਾ ਰਹੀ ਹੈ, ਜੇ ਉਹ ਬੈਠਕ ਵੀ ਬੇਸਿੱਟਾ ਨਿਕਲੀ ਤਾ ਕਿਸਾਨਾਂ ਦੇ ਵਲੋਂ 25 ਮਾਰਚ (march) ਨੂੰ ਦਿੱਲੀ ਵੱਲ (delhi) ਕੂਚ ਕੀਤਾ ਜਾਵੇਗਾ|
Read More: ਅੰਮ੍ਰਿਤਸਰ ‘ਚ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਕੀਤੀ ਪ੍ਰੈਸ ਕਾਨਫਰੰਸ, ਦਿੱਲੀ ਕੂਚ ਨੂੰ ਲੈ ਕੇ ਦੱਸੀ ਅਗਲੀ ਰਣਨੀਤੀ