Kisan Andolan 2025: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 55ਦਿਨਾਂ ਬਾਅਦ ਮੈਡੀਕਲ ਟ੍ਰੀਟਮੈਂਟ ਲੈਣਾ ਕੀਤਾ ਸ਼ੁਰੂ

ਖਨੌਰੀ, 19 ਜਨਵਰੀ, 2025: ਖਨੌਰੀ (Khanauri border) ਸਰਹੱਦ ‘ਤੇ ਪਿਛਲੇ 55ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ (Farmer leader Jagjit Singh Dallewal) ਸਿੰਘ ਡੱਲੇਵਾਲ ਦੇ ਸੰਘਰਸ਼ ਨੂੰ ਆਖਰਕਾਰ ਫਲ ਮਿਲ ਹੀ ਗਿਆ ਹੈ। ਦੱਸ ਦੇਈਏ ਕਿ ਆਖਿਰਕਾਰ ਕੇਂਦਰ (central government) ਸਰਕਾਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਹੀ ਪਿਆ|

ਉਥੇ ਹੀ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਟੀਮਾ ਨੇ ਬੀਤੀ ਰਾਤ 12.30 ਵਜੇ ਡੱਲੇਵਾਲ ਨੂੰ ਪਹਿਲੀ ਡ੍ਰਿਪ ਲਗਾਈ ਹੈ ।

ਉਥੇ ਹੀ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਉਹ ਐਮ.ਐਸ.ਪੀ (MSP) ਨੂੰ ਕਾਨੂੰਨੀ ਗਰੰਟੀ ਬਣਾਉਣ ਤੱਕ ਅਨਾਜ ਨਹੀਂ ਖਾਣਗੇ ਪਰ ਮੈਡੀਕਲ (medical treatment) ਟ੍ਰੀਟਮੈਂਟ ਲੈਂਦੇ ਰਹਿਣਗੇ।

Read More: ਕੇਂਦਰ ਸਰਕਾਰ 14 ਫਰਵਰੀ ਨੂੰ ਕਿਸਾਨਾਂ ਨਾਲ ਕਰੇਗੀ ਬੈਠਕ, ਜਾਣੋ ਵੇਰਵਾ

 

Scroll to Top