Kisan Andolan 2025: ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖ਼ੁ.ਦ.ਕੁ.ਸ਼ੀ, ਇਲਾਜ ਦੌਰਾਨ ਹੋਈ ਮੌ.ਤ

9 ਜਨਵਰੀ 2025: ਸ਼ੰਭੂ (Shambhu border0 ਸਰਹੱਦ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸ਼ੰਭੂ (Shambhu border) ਸਰਹੱਦ ‘ਤੇ ਅੱਜ ਸਵੇਰੇ ਕਿਸਾਨ ਦੇ ਵਲੋਂ ਸਲਫਾਸ (Sulphas) ਨਿਗਲੀ ਗਈ ਸੀ, ਜਿਸਨੂੰ ਤੁਰੰਤ ਹੀ ਪਟਿਆਲਾ ਦੇ (Rajindra Hospital in Patiala) ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਹੁਣ ਜਾਣਕਰੀ ਮਿਲੀ ਹੈ ਕਿਸਾਨ ਰੇਸ਼ਮ (farmer Resham Singh) ਸਿੰਘ ਨੇ ਇਲਾਜ ਦੇ ਦੌਰਾਨ ਦਮ ਦੌੜ ਦਿੱਤਾ ਹੈ|

ਦੱਸ ਦੇਈਏ ਕਿ ਕਿਸਾਨ ਨੇ ਅੱਜ ਸਵੇਰੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਲਫਾਸ ਨਿਗਲ ਲਿਆ ਸੀ। ਕਿਸਾਨ ਦੀ ਪਹਿਚਾਣ ਰੇਸ਼ਮ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਪਹੂਵਿੰਡ ਦਾ ਰਹਿਣ ਵਾਲਾ ਸੀ। ਰੇਸ਼ਮ ਸਿੰਘ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਆਖ਼ਰੀ ਸਾਹ ਲਏ। ਦੱਸ ਦੇਈਏ ਕਿ ਕਿਸਾਨ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਰਾਜਪੁਰਾ ਦੇ ਸਰਕਾਰੀ ਹਸਪਤਾਲ ਤੋਂ ਰਾਜਿੰਦਰ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ।

read more: ਇਕ ਹੋਰ ਕਿਸਾਨ ਨੇ ਨਿਗਲੀ ਸਲਫਾਸ, ਰਾਜਿੰਦਰਾ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

Scroll to Top