Colonel Manpreet Singh

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਮਰਨ ਉਪਰੰਤ ਕੀਰਤੀ ਚੱਕਰ ਦਾ ਸਨਮਾਨ ਦਿੱਤਾ

ਚੰਡੀਗੜ੍ਹ, 15 ਅਗਸਤ 2024: ਪਿਛਲੇ ਸਾਲ ਸਤੰਬਰ ‘ਚ ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਅ.ਤਿ.ਵਾ.ਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ (Colonel Manpreet Singh) ਨੂੰ ਆਜ਼ਾਦੀ ਦਿਹਾੜੇ ਮੌਕੇ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮੋਹਾਲੀ ਜ਼ਿਲ੍ਹੇ ਦੇ ਜੱਦੀ ਪਿੰਡ ਭੜੌਂਜੀਆਂ ਦਾ ਰਹਿਣ ਵਾਲਾ ਸੀ।

ਸ਼ਹੀਦ ਕਰਨਲ ਦੇ ਪਿਓ ਸਵਰਗੀ ਲਖਬੀਰ ਸਿੰਘ ਵੀ ਫੌਜ ‘ਚ ਸਿਪਾਹੀ ਸਨ। ਸ਼ਹੀਦ ਦੇ ਸਹੁਰੇ ਪੰਚਕੂਲਾ ਦੇ ਸੈਕਟਰ 26 ‘ਚ ਰਹਿੰਦੇ ਹਨ | ਮਨਪ੍ਰੀਤ ਸਿੰਘ ਨੂੰ ਆਪਣੀ ਸ਼ਹਾਦਤ ਤੋਂ ਸਿਰਫ਼ 3 ਸਾਲ ਪਹਿਲਾਂ ਲੈਫਟੀਨੈਂਟ ਕਰਨਲ ਤੋਂ ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ। ਉਹ ਆਪਣੇ ਪਿੱਛੇ 7 ਸਾਲ ਦਾ ਬੇਟਾ ਕਬੀਰ ਸਿੰਘ ਅਤੇ 2.5 ਸਾਲ ਦੀ ਬੇਟੀ ਬਾਣੀ ਛੱਡ ਗਿਆ ਹੈ।

ਇਸਦੇ ਨਾਲ ਹੀ ਰਾਈਫਲਮੈਨ ਰਵੀ ਕੁਮਾਰ (ਮਰਨ ਉਪਰੰਤ), ਜੰਮੂ ਅਤੇ ਕਸ਼ਮੀਰ ਪੁਲੀਸ ਦੇ ਡਿਪਟੀ ਸੁਪਰਡੈਂਟ ਹਿਮਾਯੂਨ ਮੁਜ਼ੱਮਿਲ ਭੱਟ (ਮਰਨ ਉਪਰੰਤ) ਅਤੇ ਮੇਜਰ ਮੱਲਾ ਰਾਮ ਗੋਪਾਲ ਨਾਇਡੂ ਨੂੰ ਵੀ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਹੈ |

Scroll to Top