ਚੰਡੀਗੜ੍ਹ, 19 ਮਈ 2023: ਸਾਬਕਾ ਕਾਨੂੰਨ ਮੰਤਰੀ ਕਿਰੇਨ ਰਿਜਿਜੂ (Kiren Rijiju) ਸ਼ੁੱਕਰਵਾਰ ਨੂੰ ਧਰਤੀ ਵਿਗਿਆਨ ਮੰਤਰਾਲੇ ਦਾ ਅਹੁਦਾ ਸਾਂਭ ਲਿਆ ਹੈ । ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਨੂੰ ਕਿਸੇ ਗਲਤੀ ਕਾਰਨ ਕਾਨੂੰਨ ਮੰਤਰਾਲਾ ਨਹੀਂ ਛੱਡਣਾ ਪਿਆ। ਦੋਸ਼ ਲਾਉਣਾ ਵਿਰੋਧੀ ਧਿਰ ਦੇ ਲੋਕਾਂ ਦਾ ਕੰਮ ਹੈ। ਮੰਤਰਾਲਾ ਬਦਲਣਾ ਸਰਕਾਰ ਦੀ ਪ੍ਰਕਿਰਿਆ ਦਾ ਹਿੱਸਾ ਹੈ। ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ।
ਕਿਰੇਨ ਰਿਜਿਜੂ (Kiren Rijiju) ਤੋਂ ਇਹ ਮੰਤਰਾਲਾ ਵਾਪਸ ਲੈ ਲਿਆ ਗਿਆ ਸੀ। ਰਿਜਿਜੂ ਦੀ ਥਾਂ ਅਰਜੁਨ ਰਾਮ ਮੇਘਵਾਲ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਸੀ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਮੇਘਵਾਲ ਨੂੰ ਸੁਤੰਤਰ ਚਾਰਜ ਦਿੱਤਾ ਗਿਆ ਹੈ। ਰਿਜਿਜੂ ਕਾਲਜੀਅਮ ‘ਤੇ ਆਪਣੀ ਟਿੱਪਣੀ ਨੂੰ ਲੈ ਕੇ ਸੁਰਖੀਆਂ ‘ਚ ਰਹੇ ਹਨ।
ਮੇਘਵਾਲ ਕੋਲ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਦਾ ਵੀ ਚਾਰਜ ਹੈ। ਬੀਕਾਨੇਰ ਤੋਂ ਸੰਸਦ ਮੈਂਬਰ ਮੇਘਵਾਲ ਮੋਦੀ ਦੇ ਦੂਜੇ ਕਾਰਜਕਾਲ ਵਿੱਚ ਕਾਨੂੰਨ ਵਿਭਾਗ ਸੰਭਾਲਣ ਵਾਲੇ ਤੀਜੇ ਮੰਤਰੀ ਹੋਣਗੇ। ਰਿਜਿਜੂ ਨੂੰ ਧਰਤੀ ਵਿਗਿਆਨ ਮੰਤਰਾਲਾ ਅਤੇ ਕਾਨੂੰਨ ਰਾਜ ਮੰਤਰੀ ਐਸਪੀ ਸਿੰਘ ਬਘੇਲ ਨੂੰ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਦਿੱਤਾ ਗਿਆ ਹੈ।