July 5, 2024 1:11 am
ਕਿਨੌਰ ਹਾਦਸਾ ਮਲਬੇ

ਕਿਨੌਰ ਹਾਦਸਾ : ਮਲਬੇ ਹੇਠੋ ਮਿਲਿਆਂ 13 ਲਾਸ਼ਾਂ ,ਰਾਹਤ ਕਾਰਜ ਅਜੇ ਵੀ ਜਾਰੀ

ਚੰਡੀਗੜ੍ਹ ,12 ਅਗਸਤ 2021: ਬੀਤੇ ਦਿਨੀ ਹਿਮਾਚਲ ਦੇ ਕਿਨੌਰ ਵਿੱਚ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ | ਜਿੱਥੇ ਅਚਾਨਕ ਕਿਨੌਰ ‘ਚ ਲੈਂਡਸਲਾਈਡਿੰਗ ਦੌਰਾਨ 1 ਬੱਸ ਤੇ ਕਈ ਹੋਰ ਛੋਟੇ ਵਾਹਨਾਂ ਦੇ ਦੱਬੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ | ਇਸ ਹਾਦਸੇ ਵਿੱਚੋ ਹੁਣ ਤੱਕ 13 ਲਾਸ਼ਾਂ ਮਲਬੇ ਵਿੱਚੋਂ ਮਿਲੀਆਂ ਹਨ ਪਰ ਅਜੇ ਵੀ ਮਲਬੇ ਹੇਠ ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਮਲਬੇ ਹੇਠੋ ਲੋਕਾਂ ਨੂੰ ਕੱਢਦੇ ਹੋਏ ਰਾਹਤ ਕਰਮਚਾਰੀ
ਮਲਬੇ ਹੇਠੋ ਲੋਕਾਂ ਨੂੰ ਕੱਢਦੇ ਹੋਏ ਰਾਹਤ ਕਰਮਚਾਰੀ

ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ 13 ਮੌਤਾਂ ਅਤੇ 13 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ 11 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਦੋ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ, “ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।”

ਮਲਬੇ ਹੇਠ ਦੱਬੇ ਹੋਏ ਵਾਹਨ
ਮਲਬੇ ਹੇਠ ਦੱਬੇ ਹੋਏ ਵਾਹਨ

ਜਿਕਰਯੋਗ ਹੈ ਕਿ ਹਿਮਾਚਲ ਰੋਡਵੇਜ਼ ਦੀ ਬੱਸ ਮੁਨਰਾਗ ਤੋਂ ਹਰਿਦੁਆਰ ਜਾ ਰਹੀ ਸੀ। ਜਿਸ ‘ਚ 40ਕੁ ਲੋਕ ਸਵਾਰ ਸੀ | ਜਿਨਾਂ ਨੂੰ ਰਾਹਤ ਕਰਮਚਾਰੀਆਂ ਵੱਲੋ ਕੱਢਣ ਦੀ ਕੋਸ਼ਿਸ ਅਜੇ ਤੱਕ ਜਾਰੀ ਹੈ | ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵੀ ਪੱਥਰ ਲਗਾਤਾਰ ਡਿੱਗ ਰਹੇ ਸਨ, ਜਿਸ ਕਾਰਨ ਪ੍ਰਸ਼ਾਸਨ ਅਤੇ ਪੁਲਸ ਨੂੰ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਨ’ ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ, “ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ । ਕਿਨੌਰ ਦੇ ਨਿਗਲਸੇਰੀ ਵਿੱਚ ਬਚਾਅ ਕਾਰਜ ਚੱਲ ਰਿਹਾ ਹੈ, ਬਹੁਤ ਸਾਰੇ ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਹਾਦਸੇ ਵਿੱਚ ਕੁਝ ਲੋਕਾਂ ਦੀ ਦੁਖਦਾਈ ਮੌਤ ਵੀ ਹੋ ਗਈ। ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਬਲ ਬਖਸ਼ੇ। ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ, ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ |

निगुलसेरी, किन्नौर में रेस्क्यू ऑप्रेशन जारी है,कई लोगों को सुरक्षित निकाला गया है।

इस हादसे में कुछ लोगों की दुःखद मृत्यु भी हुई।

ईश्वर दिवंगत आत्माओं को शांति एवं शोकग्रस्त परिवार को संबल प्रदान करें।

घायलों को स्वास्थ्य लाभ शीघ्र प्राप्त हो, ईश्वर से यही कामना करता हूं। pic.twitter.com/Yy6yRR6Jn4
— Jairam Thakur (@jairamthakurbjp) August 12, 2021