KIIT Suicide Case

KIIT Suicide Case: CM ਮੋਹਨ ਚਰਨ ਮਾਝੀ ਨੂੰ ਮਿਲਿਆ ਨੇਪਾਲੀ ਵਫ਼ਦ, ਵਿਦਿਆਰਥਣ ਲਈ ਇਨਸਾਫ਼ ਦੀ ਕੀਤੀ ਮੰਗ

ਚੰਡੀਗੜ੍ਹ, 19 ਫਰਵਰੀ 2025: KIIT Suicide Case: ਉੜੀਸਾ ਦੇ ਕਲਿੰਗਾ ਇੰਸਟੀਚਿਊਟ ਆਫ਼ ਇੰਡਸਟਰੀਅਲ ਟੈਕਨਾਲੋਜੀ (KIIT) ‘ਚ ਇੱਕ ਨੇਪਾਲੀ ਵਿਦਿਆਰਥਣ ਵੱਲੋਂ ਕਥਿਤ ਤੌਰ ‘ਤੇ ਖੁਦਕੁਸ਼ੀ ਕਰਨ ਅਤੇ ਸੰਸਥਾ ‘ਚੋਂ ਨੇਪਾਲੀ ਵਿਦਿਆਰਥੀਆਂ ਨੂੰ ਕੱਢਣ ਤੋਂ ਬਾਅਦ ਨੇਪਾਲ ਸਰਕਾਰ ਅਲਰਟ ‘ਤੇ ਹੈ। ਬੁੱਧਵਾਰ ਨੂੰ ਨੇਪਾਲ ਦੂਤਾਵਾਸ ਦੇ ਅਧਿਕਾਰੀਆਂ ਨੇ ਉੜੀਸਾ ਦੇ ਮੰਤਰੀ ਨਾਲ ਇੱਕ ਬੈਠਕ ਕੀਤੀ। ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪ੍ਰਕ੍ਰਿਤੀ ਨੂੰ ਇਨਸਾਫ਼ ਮਿਲੇਗਾ।

ਉੜੀਸਾ ਦੇ ਇੱਕ ਨਿੱਜੀ ਇੰਜੀਨੀਅਰਿੰਗ ਕਾਲਜ ਦੀ ਬੀ.ਟੈਕ ਦੇ ਤੀਜੇ ਸਾਲ ਦੀ ਨੇਪਾਲੀ ਵਿਦਿਆਰਥਣ ਪ੍ਰਕ੍ਰਿਤੀ ਲਮਸਲ ਨੇ ਕਥਿਤ ਤੌਰ ‘ਤੇ ਆਪਣੇ ਹੋਸਟਲ ਦੇ ਕਮਰੇ ‘ਚ ਖੁਦਕੁਸ਼ੀ ਕਰ ਲਈ। ਸੋਮਵਾਰ ਨੂੰ ਸੰਸਥਾ ‘ਚ ਤਣਾਅ ਤੋਂ ਬਾਅਦ ਨੇਪਾਲੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਕੈਂਪਸ ‘ਚੋਂ ਬਾਹਰ ਕੱਢ ਦਿੱਤਾ ਗਿਆ।

ਇਸ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਸਖ਼ਤੀ ਜ਼ਾਹਰ ਕੀਤੀ ਸੀ। ਅੱਜ ਭਾਰਤ ‘ਚ ਨੇਪਾਲ ਦੂਤਾਵਾਸ ਦੇ ਸਲਾਹਕਾਰ ਸੰਜੀਵ ਸ਼ਰਮਾ ਦਾਸ ਅਤੇ ਨਬੀਨ ਰਾਜ ਅਧਿਕਾਰੀ ਨੇ ਉੜੀਸਾ ਦੇ ਮੰਤਰੀ ਮੁਕੇਸ਼ ਮਹਾਲਿੰਗ ਅਤੇ ਸੂਰਿਆਵੰਸ਼ੀ ਸੂਰਜ ਨਾਲ ਇੱਕ ਮੀਟਿੰਗ ਕੀਤੀ।

ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ, ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਵਿਦਿਆਰਥਣ ਪ੍ਰਕ੍ਰਿਤੀ ਨੂੰ ਇਨਸਾਫ਼ ਮਿਲੇਗਾ। KIIT ਕੈਂਪਸ ‘ਚ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਨੇਪਾਲੀ ਵਿਦਿਆਰਥੀਆਂ ਨੂੰ ਕੈਂਪਸ ਵਾਪਸ ਜਾਣ ਅਤੇ ਆਪਣੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਕਿਹਾ। ਕੇਆਈਆਈਟੀ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਨੇਪਾਲ ਦੇ ਅਧਿਕਾਰੀਆਂ ਨਾਲ ਸਟੇਟ ਗੈਸਟ ਹਾਊਸ ਵਿਖੇ ਵਿਚਾਰ-ਵਟਾਂਦਰਾ ਕੀਤਾ ਗਿਆ। ਨੇਪਾਲ ਦੇ ਵਿਦੇਸ਼ ਮੰਤਰੀ ਡਾ. ਆਰਜ਼ੂ ਰਾਣਾ ਦੇਉਬਾ ਨੇ ਵੀ ਮੰਤਰੀ ਸੂਰਿਆਵੰਸ਼ੀ ਸੂਰਜ ਨਾਲ ਫ਼ੋਨ ‘ਤੇ ਗੱਲ ਕੀਤੀ।

ਉੜੀਸਾ ਦੇ ਮੰਤਰੀ ਸੂਰਿਆਵੰਸ਼ੀ ਸੂਰਜ ਨੇ ਕਿਹਾ ਕਿ ਅਸੀਂ ਨੇਪਾਲੀ ਵਫ਼ਦ ਨਾਲ ਮੀਟਿੰਗ ਕੀਤੀ। ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸਾਡੇ ਸੂਬੇ ਦੀ ਧੀ ਸੀ। ਅਸੀਂ ਉਸਨੂੰ ਬਾਹਰੀ ਨਹੀਂ ਮੰਨਦੇ। ਅਸੀਂ ਨੇਪਾਲ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਡੇ ਦੁਆਰਾ ਚੁੱਕੇ ਗਏ ਕਦਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਅਸੀਂ ਨੇਪਾਲੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਦਾ ਵਿਸ਼ਵਾਸ ਜਿੱਤਣ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰਾਂਗੇ। ਪੁਲਿਸ ਜਾਂਚ (KIIT Suicide Case) ਕਰ ਰਹੀ ਹੈ। ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਮੁਆਵਜ਼ੇ ‘ਤੇ ਚਰਚਾ ਕੀਤੀ ਜਾ ਰਹੀ ਹੈ।

Read More: 38th National Games: ਉੜੀਸਾ ਸਰਕਾਰ ਵੱਲੋਂ ਰਾਸ਼ਟਰੀ ਖੇਡਾਂ ‘ਚ ਸੂਬੇ ਦੇ ਜੇਤੂ ਖਿਡਾਰੀਆਂ ਲਈ ਇਨਾਮ ਦਾ ਐਲਾਨ

Scroll to Top