Kiev

Kiev: ਯੂਕਰੇਨ ਦੇ ਕੀਵ ਪਹੁੰਚੇ PM ਮੋਦੀ, ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕਰਨਗੇ ਮੁਲਾਕਾਤ

ਚੰਡੀਗੜ੍ਹ, 23 ਅਗਸਤ 2024: ਰੂਸ ਅਤੇ ਯੂਕਰੇਨ (Ukraine) ਵਿਚਾਲੇ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਵੀਰਵਾਰ ਨੂੰ ‘ਰੇਲ ਫੋਰਸ ਵਨ’ ਰੇਲਗੱਡੀ ਰਾਹੀਂ ਸਫ਼ਰ ਕਰਦੇ ਹੋਏ ਯੂਕਰੇਨ ਦੇ ਕੀਵ (Kiev) ਪਹੁੰਚੇ | ਕੀਵ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ | ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕਰਨਗੇ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੀਵ ‘ਚ ਸਿਰਫ਼ 7 ਘੰਟੇ ਹੀ ਰੁਕਣਗੇ। 30 ਸਾਲਾਂ ਤੋਂ ਵੱਧ ਸਮੇਂ ‘ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕਰੇਨ ਦੀ ਇਹ ਪਹਿਲੀ ਯਾਤਰਾ ਹੈ ।

Scroll to Top