Site icon TheUnmute.com

Khelo India Youth Games: ਖੇਲੋ ਇੰਡੀਆ ਯੂਥ ਖੇਡਾਂ ਦਾ ਚੈਂਪੀਅਨ ਬਣਿਆ ਹਰਿਆਣਾ

Sports Authority of India

ਚੰਡੀਗੜ੍ਹ 13 ਜੂਨ 2022: (Khelo India Youth Games 2022) ਹਰਿਆਣਾ ਦੇ ਮੁੱਕੇਬਾਜ਼ਾਂ ਨੇ ਅੰਤਿਮ ਦਿਨ 10 ਸੋਨ ਤਗਮਿਆਂ ‘ਤੇ ਗੋਲਡਨ ਪੰਚ ਲਗਾ ਕੇ ਖੇਲੋ ਇੰਡੀਆ ਯੁਵਾ ਖੇਡਾਂ ਦੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਹਰਿਆਣਾ ਨੇ ਆਖਰੀ ਦਿਨ ਮਹਾਰਾਸ਼ਟਰ ਨੂੰ ਹਰਾ ਦਿੱਤਾ , ਜੋ ਕਿ ਪਹਿਲੇ ਦਿਨ ਤੋਂ ਮੁਕਾਬਲਾ ਕਰ ਰਹੇ ਸਨ।

ਹਰਿਆਣਾ ਨੇ 52 ਸੋਨ ਤਗਮਿਆਂ ਸਮੇਤ ਕੁੱਲ 137 ਤਗਮੇ ਜਿੱਤੇ, ਜਦਕਿ ਮਹਾਰਾਸ਼ਟਰ 45 ਸੋਨ ਤਗਮਿਆਂ ਸਮੇਤ 125 ਤਗਮਿਆਂ ਨਾਲ ਦੂਜੇ ਸਥਾਨ ‘ਤੇ ਰਿਹਾ। ਕਰਨਾਟਕ ਦੇ ਤੈਰਾਕ ਅਨੀਸ਼ ਗੌੜਾ ਨੇ ਸਭ ਤੋਂ ਵੱਧ ਛੇ ਸੋਨ ਤਗਮੇ ਜਿੱਤੇ।ਇਨ੍ਹਾਂ ਖੇਡਾਂ ਵਿੱਚ 25 ਈਵੈਂਟਾਂ ਵਿੱਚ 4700 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ 2262 ਲੜਕੀਆਂ ਸਨ।

Exit mobile version