June 29, 2024 12:08 am
Major Dhyan Chand Khel

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਰੱਖਿਆ : PM ਨਰਿੰਦਰ ਮੋਦੀ

ਚੰਡੀਗੜ੍ਹ ,6 ਅਗਸਤ 2021 :ਟੋਕੀਓ ਓਲਿੰਪਿਕ ਖੇਡਾਂ ‘ਚ ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਨੇ ਇਸ ਵਾਰ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ | ਮਹਿਲਾ ਹਾਕੀ ਟੀਮ ਪਹਿਲੀ ਵਾਰ ਟੋਕੀਓ ਓਲਿੰਪਿਕ ਵਿੱਚ ਪੁੱਜੀ ਤੇ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਕਾਂਸੀ ਦਾ ਤਮਗਾ ਜਿੱਤਿਆ ,ਜੋ ਕਿ ਦੇਸ਼ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਸੇ ਨੇ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵੀਟ ਕਰਕੇ ਕਿਹਾ ਕਿ “ਬਹੁਤ ਸਾਰੇ ਦੇਸ਼ ਵਾਸੀਆਂ ਨੇ ਕਿਹਾ ਹੈ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਮ ਮੇਜਰ  ਧਿਆਨ ਚੰਦ ਦੇ ਨਾਮ ਤੋਂ ਰੱਖਿਆ ਜਾਵੇਂ ,ਤੇ ਲੋਕਾਂ ਦੀਆ ਭਾਵਨਾਵਾਂ ਨੂੰ ਵੇਖਦੇ ਹੋਏ ,ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਰ ਦਿੱਤਾ ਗਿਆ ਹੈ” |

Major Dhyan Chand Khel

{ਮੇਜਰ ਧਿਆਨ ਚੰਦ }

ਭਾਰਤੀ ਹਾਕੀ ਦੇ ਸਭ ਤੋਂ ਵੱਡੇ ਨਾਇਕ ਮੇਜਰ ਧਿਆਨ ਚੰਦ ਦਾ ਨਾਂ ਹਾਕੀ ਦੇ ਜਾਦੂਗਰ ਵਜੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਹਾਕੀ ਸਟਿੱਕ ਅਤੇ ਮੇਜਰ ਦੇ ਵਿਚਕਾਰ ਅਜਿਹਾ ਰਿਸ਼ਤਾ ਸੀ, ਕਿ ਉਹ ਆਪਣੀ ਖੇਡ ਦੇ ਪ੍ਰਸ਼ੰਸਕਾਂ ਨੂੰ ਪਾਗਲ ਕਰ ਦਿੰਦਾ ਸੀ | ਜਿਸ ਕਿਸੇ ਨੇ ਵੀ ਇਸ ਭਾਰਤੀ ਖਿਡਾਰੀ ਦੀ ਖੇਡ ਵੇਖ ਲਈ ਉਹ ਇਸ ਦਾ ਪ੍ਰਸ਼ੰਸਕ ਹੋ ਜਾਂਦਾ ਸੀ , ਫਿਰ ਭਾਵੇ ਉਹ ਜਰਮਨੀ ਦਾ ਤਾਨਾਸ਼ਾਹ ਹਿਟਲਰ ਜਾਂ ਆਸਟਰੇਲੀਆ ਦਾ ਦਿੱਗਜ ਡੌਨ ਬ੍ਰੈਡਮੈਨ ਹੀ ਕਿਉਂ ਨਾ ਹੋਵੇ  | 29 ਅਗਸਤ ਨੂੰ, ਇਸ ਹਾਕੀ ਦੇ ਦਿੱਗਜ ਦਾ ਜਨਮਦਿਨ ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ |