Khel Ratan Award

Khel Ratan Award: ਰਾਸ਼ਟਰਪਤੀ ਨੇ ਡੀ ਗੁਕੇਸ਼ ਸਮੇਤ 4 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ, 17 ਜਨਵਰੀ 2025: ਕੇਂਦਰੀ ਖੇਡ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰੀ ਖੇਡ ਪੁਰਸਕਾਰ 2024 ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ (Khel Ratan Award) ਨਾਲ ਸਨਮਾਨਿਤ ਕੀਤਾ ਹੈ।

ਜਿਕਰਯੋਗ ਹੈ ਕਿ 18 ਸਾਲਾ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ 11 ਦਸੰਬਰ ਨੂੰ ਸਿੰਗਾਪੁਰ ‘ਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ । ਡੀ ਗੁਕੇਸ਼ ਨੇ ਚੈੱਸ ਦੇ ਫਾਈਨਲ ‘ਚ ਚੀਨ ਦੇ ਮੌਜੂਦਾ ਚੈਂਪੀਅਨ ਡਿੰਗ ਲੀਰੇਨ ਨੂੰ 7.5-6.5 ਨਾਲ ਹਰਾ ਦਿੱਤਾ ਸੀ। ਗੁਕੇਸ਼ ਇੰਨੀ ਛੋਟੀ ਉਮਰ ‘ਚ ਇਹ ਖਿਤਾਬ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ 1985 ‘ਚ ਰੂਸ ਦੇ ਗੈਰੀ ਕਾਸਪਾਰੋਵ ਨੇ 22 ਸਾਲ ਦੀ ਉਮਰ ‘ਚ ਇਹ ਖਿਤਾਬ ਆਪਣੇ ਨਾਂ ਕੀਤਾ ਸੀ।

ਇਸਦੇ ਨਾਲ ਹੀ ਓਲੰਪਿਕ ਡਬਲ ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ, ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾ ਐਥਲੀਟ ਪ੍ਰਵੀਨ ਕੁਮਾਰ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

ਪੈਰਿਸ ਪੈਰਾਲੰਪਿਕ ‘ਚ ਜੈਵਲਿਨ ਸੋਨ ਤਮਗਾ ਜਿੱਤਣ ਵਾਲੇ ਨਵਦੀਪ ਸਮੇਤ 34 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ। ਇਹਨਾਂ ਵਿੱਚੋਂ 17 ਪੈਰਾ-ਐਥਲੀਟ ਹਨ, ਜਦੋਂ ਕਿ 2 ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਹਨ। ਇਨ੍ਹਾਂ ਤੋਂ ਇਲਾਵਾ 5 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਪ੍ਰਵੀਨ ਕੁਮਾਰ ਨੇ ਪੈਰਿਸ ਪੈਰਾਲੰਪਿਕ 2024 ‘ਚ ਪੁਰਸ਼ਾਂ ਦੀ ਉੱਚੀ ਛਾਲ ਵਿੱਚ ਏਸ਼ੀਆਈ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਇਨ੍ਹਾਂ ਚਾਰ ਖਿਡਾਰੀਆਂ ਨੂੰ ਧਿਆਨਚੰਦ ਖੇਡ ਰਤਨ ਪੁਰਸਕਾਰ 2024 (Khel Ratan Award)

1. ਡੀ ਗੁਕੇਸ਼ (ਸ਼ਤਰੰਜ)
2. ਹਰਮਨਪ੍ਰੀਤ ਸਿੰਘ (ਹਾਕੀ)
3. ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ)
4. ਮਨੂ ਭਾਕਰ (ਸ਼ੂਟਿੰਗ)

ਕਿਸਨੂੰ ਮਿਲਿਆ ਅਰਜੁਨ ਐਵਾਰਡ :

1. ਜੋਤੀ ਯਾਰਾਜੀ (ਅਥਲੈਟਿਕਸ)
2. ਅੰਨੂ ਰਾਣੀ (ਅਥਲੈਟਿਕਸ)
3. ਨੀਤੂ (ਬਾਕਸਿੰਗ)
4. ਸਵੀਟੀ (ਬਾਕਸਿੰਗ)
5. ਵੰਤਿਕਾ ਅਗਰਵਾਲ (ਸ਼ਤਰੰਜ)
6. ਸਲੀਮਾ ਤੇਟੇ (ਹਾਕੀ)
7. ਅਭਿਸ਼ੇਕ (ਹਾਕੀ)
8. ਸੰਜੇ (ਹਾਕੀ)
9. ਜਰਮਨਪ੍ਰੀਤ ਸਿੰਘ (ਹਾਕੀ)
10. ਸੁਖਜੀਤ ਸਿੰਘ (ਹਾਕੀ)
11. ਰਾਕੇਸ਼ ਕੁਮਾਰ (ਪੈਰਾ ਤੀਰਅੰਦਾਜ਼ੀ)
12. ਪ੍ਰੀਤੀ ਪਾਲ (ਪੈਰਾ ਅਥਲੈਟਿਕਸ)
13. ਜੀਵਨਜੀ ਦੀਪਤੀ (ਪੈਰਾ ਅਥਲੈਟਿਕਸ)
14. ਅਜੀਤ ਸਿੰਘ (ਪੈਰਾ ਅਥਲੈਟਿਕਸ)
15. ਸਚਿਨ ਸਰਜੇਰਾਓ ਖਿਲਾੜੀ (ਪੈਰਾ ਅਥਲੈਟਿਕਸ)
16. ਧਰਮਬੀਰ (ਪੈਰਾ ਅਥਲੈਟਿਕਸ)
17. ਪ੍ਰਣਬ ਸੁਰਮਾ (ਪੈਰਾ ਅਥਲੈਟਿਕਸ)
18. ਐਚ ਹੋਕਾਟੋ ਸੇਮਾ (ਪੈਰਾ ਅਥਲੈਟਿਕਸ)
19. ਸਿਮਰਨ ਜੀ (ਪੈਰਾ ਅਥਲੈਟਿਕਸ)
20. ਨਵਦੀਪ (ਪੈਰਾ ਅਥਲੈਟਿਕਸ)
21. ਨਿਤੇਸ਼ ਕੁਮਾਰ (ਪੈਰਾ ਬੈਡਮਿੰਟਨ)
22. ਤੁਲਸੀਮਥੀ ਮੁਰੁਗੇਸਨ (ਪੈਰਾ ਬੈਡਮਿੰਟਨ)
23. ਨਿਤਿਆ ਸ਼੍ਰੀ ਸੁਮਤੀ ਸਿਵਾਨ (ਪੈਰਾ ਬੈਡਮਿੰਟਨ)
24. ਮਨੀਸ਼ਾ ਰਾਮਦਾਸ (ਪੈਰਾ ਬੈਡਮਿੰਟਨ)
25. ਕਪਿਲ ਪਰਮਾਰ (ਪੈਰਾ ਜੂਡੋ)
26. ਮੋਨਾ ਅਗਰਵਾਲ (ਪੈਰਾ ਸ਼ੂਟਿੰਗ)
27. ਰੁਬੀਨਾ ਫਰਾਂਸਿਸ (ਪੈਰਾ ਸ਼ੂਟਿੰਗ)
28. ਸਵਪਨਿਲ ਸੁਰੇਸ਼ ਕੁਸਲੇ (ਸ਼ੂਟਿੰਗ)
29. ਸਰਬਜੋਤ ਸਿੰਘ (ਸ਼ੂਟਿੰਗ)
30. ਅਭੈ ਸਿੰਘ (ਸਕੁਐਸ਼)
31. ਸਾਜਨ ਪ੍ਰਕਾਸ਼ (ਤੈਰਾਕੀ)
32. ਅਮਨ (ਕੁਸ਼ਤੀ)

ਖੇਡਾਂ (ਜੀਵਨ ਭਰ) ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ

1. ਸੁੱਚਾ ਸਿੰਘ (ਅਥਲੈਟਿਕਸ)
2. ਮੁਰਲੀਕਾਂਤ ਰਾਜਾਰਾਮ ਪੇਟਕਰ (ਪੈਰਾ-ਤੈਰਾਕੀ)

ਦਰੋਣਾਚਾਰੀਆ ਪੁਰਸਕਾਰ (ਰੈਗੂਲਰ ਸ਼੍ਰੇਣੀ)
1. ਸੁਭਾਸ਼ ਰਾਣਾ (ਪੈਰਾ-ਸ਼ੂਟਿੰਗ)
2. ਦੀਪਾਲੀ ਦੇਸ਼ਪਾਂਡੇ (ਸ਼ੂਟਿੰਗ)
3. ਸੰਦੀਪ ਸਾਂਗਵਾਨ (ਹਾਕੀ)

ਦਰੋਣਾਚਾਰੀਆ ਅਵਾਰਡ (ਲਾਈਫਟਾਈਮ ਸ਼੍ਰੇਣੀ)

1. ਸ. ਮੁਰਲੀਧਰਨ (ਬੈਡਮਿੰਟਨ)
2. ਅਰਮਾਂਡੋ ਐਗਨੇਲੋ ਕੋਲਾਕੋ (ਫੁੱਟਬਾਲ)

ਰਾਸ਼ਟਰੀ ਖੇਡ ਪ੍ਰਮੋਸ਼ਨ ਐਵਾਰਡ

1. ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ

ਮੌਲਾਨਾ ਅਬੁਲ ਕਲਾਮ ਆਜ਼ਾਦ (MAKA) ਟਰਾਫੀ 2024

1 ਚੰਡੀਗੜ੍ਹ ਯੂਨੀਵਰਸਿਟੀ (ਓਵਰ ਆਲ ਜੇਤੂ ਯੂਨੀਵਰਸਿਟੀ)
2. ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, (ਫਸਟ ਰਨਰ-ਅੱਪ ਯੂਨੀਵਰਸਿਟੀ)
3. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਦੂਜੀ ਰਨਰ-ਅੱਪ)

Read More: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਰਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ 3 ਖਿਡਾਰੀਆਂ ਨੂੰ ਕੀਤਾ ਸਨਮਾਨਿਤ

Scroll to Top