Derabassi

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਡੇਰਾਬੱਸੀ ਤੇ ਮਾਜਰੀ ਬਲਾਕਾਂ ਤੋਂ ਬਾਅਦ ਮੋਹਾਲੀ ’ਚ ਦਾਖਲ ਹੋਈਆਂ

ਐੱਸ ਏ ਐੱਸ ਨਗਰ, 7 ਸਤੰਬਰ, 2023: ਡੇਰਾਬੱਸੀ (Derabassi) ਅਤੇ ਮਾਜਰੀ ਬਲਾਕ ਤੋਂ ਬਾਅਦ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਅੱਜ ਮੋਹਾਲੀ ਬਲਾਕ ’ਚ ਦਾਖਲ ਹੋਈਆਂ। ਮੋਹਾਲੀ ਦੇ ਬਹੁਮੰਤਵੀ ਖੇਡ ਕੰਪਲੈਕਸ ਸੈਕਟਰ-78 ਵਿਖੇ ਅੱਜ ਇਨ੍ਹਾਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਮੋਹਾਲੀ ਦੇ ਐਸ ਡੀ ਐਮ ਮੈਡਮ ਚੰਦਰਜੋਤੀ ਸਿੰਘ ਨੇ ਕੀਤਾ।

ਉਨ੍ਹਾਂ ਇਸ ਮੌਕੇ ਉਭਰਦੇ ਖਿਡਾਰੀਆਂ ਨੂੰ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਰਾਹੀਂ ਅੰਤਰ ਰਾਸ਼ਟਰੀ ਖੇਡ ਮੰਚ ਦੀ ਮੰਜ਼ਿਲ ਦਿਖਾਉਣ ਅਤੇ ਉਨ੍ਹਾਂ ਦੇ ਮਨਾਂ ’ਚ ਖੇਡਾਂ ਲਈ ਚਿਣਗ ਜਗਾਉਣ ਦੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਲੲ ਆਖਿਆ। ਉਨ੍ਹਾਂ ਕਿਹਾ ਕਿ ਸੂਬੇ ’ਚ ਇਹ ਖੇਡਾਂ ਤਿੰਨ ਪੜਾਵਾਂ ’ਚ ਕਰਵਾਈਆਂ ਜਾ ਰਹੀਆਂ ਹਨ। ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਸੂਬਾ ਪੱਧਰ, ਜਿਸ ਲਈ ਸਰਕਾਰ ਵੱਲੋਂ ਆਕਰਸ਼ਿਕ ਇਨਾਮ ਵੀ ਰੱਖੇ ਗਏ ਹਨ। ਐਸ.ਡੀ.ਐਮ. ਵੱਲੋਂ ਖਿਡਾਰੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਦੇ ਹੋਏ ਵਾਲੀਵਾਲ ਦਾ ਉਦਘਾਟਨੀ ਮੈਚ ਸ਼ੁਰੂ ਕਰਵਾਇਆ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ’ਤੇ ਨੌਜੁਆਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਨਸ਼ਿਆਂ ਤੋਂ ਦੂਰ ਰੱਖ ਕੇ ਤੰਦਰੁਸਤ ਪੰਜਾਬ ਦਾ ਨਿਰਮਾਣ ਕਰਨ ਲਈ ਸਕੂਲੀ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ।ਜ਼ਿਲ੍ਹਾ ਖੇਡ ਅਫ਼ਸਰ, ਮੋਹਾਲੀ ਗੁਰਦੀਪ ਕੌਰ ਨੇ ਦੱਸਿਆ ਕਿ ਮੋਹਾਲੀ ਦੀਆਂ ਇਨ੍ਹਾਂ ਬਲਾਕ ਪੱਧਰੀ ਖੇਡਾਂ ਵਿੱਚ ਵਾਲੀਵਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਐਥਲੈਟਿਕਸ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਇਲ), ਖੋ-ਖੋ, ਫੁੱਟਬਾਲ ਅਤੇ ਰੱਸਾਕਸ਼ੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

ਅੱਜ ਹੋਏ ਮੁਕਾਬਲਿਆਂ ਦੌਰਾਨ ਅਥਲੈਟਿਕਸ ਮੁਕਾਬਲਿਆਂ ’ਚ ਲੰਬੀ ਛਾਲ-ਅੰਡਰ 14 ਲੜਕੀਆਂ ’ਚ ਪਹਿਲਾ ਸਥਾਨ ਵੀਰਪਾਲੀ , ਦੂਜਾ ਸਥਾਨ ਇਸ਼ਮੀਤ ਕੌਰ, ਤੀਜਾ ਸਥਾਨ ਭੁਮਿਕਾ ਨੂੰ ਮਿਲਿਆ। ਲੰਬੀ ਛਾਲ ਅੰਡਰ 17 ਲੜਕੇ ’ਚ ਪਹਿਲਾ ਸਥਾਨ ਆਕਾਸ਼ , ਦੂਜਾ ਸਥਾਨ ਗੁਰਮਨਜੀਤ ਸਿੰਘ , ਤੀਜਾ ਸਥਾਨ ਆਰਵ ਸਿੰਘ ਨੇ ਹਾਸਲ ਕੀਤਾ। ਲੰਬੀ ਛਾਲ ਅੰਡਰ 17 ਲੜਕੀਆਂ ’ਚ ਪਹਿਲਾ ਸਥਾਨ ਨੈਂਸੀ, ਦੂਜਾ ਸਥਾਨ ਭਾਰਤੀ ਅਤੇ ਜੂਨੀ, ਤੀਜਾ ਸਥਾਨ ਮਾਨਸੀ ਨੂੰ ਮਿਲਿਆ।

ਸ਼ਾਟ ਪੁੱਟ ਅੰਡਰ 17 ਲੜਕੀਆਂ ’ਚ ਪਹਿਲਾ ਸਥਾਨ ਜੋਆਏ ਬੈਧਵਾਨ, ਦੂਜਾ ਸਥਾਨ ਜਸਮਨਦੀਪ ਕੌਰ, ਤੀਜਾ ਸਥਾਨ ਆਵੀਕਾ ਬੰਸਲ ਨੇ ਲਿਆ। ਸ਼ਾਟ ਪੁੱਟ ਅੰਡਰ 17 ਲੜਕੇ ’ਚ ਪਹਿਲਾ ਸਥਾਨ ਸੁਖਮਨਪ੍ਰੀਤ ਸਿੰਘ , ਦੂੱਜਾ ਸਥਾਨ ਸਾਹਿਬਦੀਪ ਸਿੰਘ , ਤੀਜਾ ਸਥਾਨ ਸਾਹਿਬਜੋਤ ਸਿੰਘ ਨੂੰ ਮਿਲਿਆ।

ਕੱਬਡੀ ਨੈਸ਼ਨਲ ਸਟਾਇਲ ਅੰਡਰ 17 ਲੜਕੀਆਂ ’ਚ ਪਹਿਲਾ ਸਥਾਨ ਸ.ਹ.ਸ ਮੌਲੀ ਬੈਦਵਾਨ, ਦੂਜਾ ਸਥਾਨ ਸ.ਹ.ਸ ਕੁੰਭੜਾ ਨੂੰ ਮਿਲਿਆ। ਅੰਡਰ 14 ਲੜਕੀਆਂ – ਪਹਿਲਾ ਸਥਾਨ ਸ.ਸ.ਹ.ਸ ਮਟੋਰ ਨੇ ਲਿਆ। ਅੰਡਰ-17- ਲੜਕੇ ’ਚ ਪਹਿਲਾ ਸਥਾਨ ਸ.ਸ.ਸ.ਸ ਮੈਰੀਟੋਰੀਅਸ ਸਕੂਲ, ਸੈਕਟਰ-70, ਮੋਹਾਲੀ ਨੂੰ ਅਤੇ ਦੂਜਾ ਸਥਾਨ ਸ.ਸ.ਸ.ਸ 3 ਬੀ-1, ਮੋਹਾਲੀ ਨੂੰ ਮਿਲਿਆ।

ਫੁੱਟਬਾਲ ਅੰਡਰ-17 ਲੜਕੀਆਂ ’ਚ ਬੀ.ਐਚ.ਐਸ. ਆਰੀਆ ਅਤੇ ਸ਼ੈਮਰੋਕ ਸਕੂਲ ਵਿਚਕਾਰ ਹੋਏ ਮੁਕਾਬਲੇ ’ਚੋਂ ਬੀ.ਐਚ.ਐਸ. ਆਰੀਆ ਸਕੂਲ ਜੇਤੂ ਰਿਹਾ। ਅੰਡਰ 17 ਲੜਕੇ ’ਚ ਵਿਵੇਕ ਹਾਈ ਸਕੂਲ ਤੇ ਬੀ.ਐਚ.ਐਸ. ਆਰੀਆ ਵਿਚਕਾਰ ਹੋਏ ਮੁਕਾਬਲੇ ’ਚ ਬੀ.ਐਚ.ਐਸ. ਆਰੀਆ ਸਕੂਲ ਜੇਤੂ ਰਿਹਾ। ਵਾਲੀਬਾਲ ਸਮੈਸ਼ਿੰਗ ਅੰਡਰ-17 ਲੜਕੇ ’ਚ ਫੇਸ 5 ਮੋਹਾਲੀ ਤੇ ਰੇਆਨ ਸਕੂਲ ਵਿੱਚ ਹੋਏ ਮੁਕਾਬਲੇ ’ਚ ਫੇਸ 5 ਮੋਹਾਲੀ ਜੇਤੂ ਰਿਹਾ। ਪੀ.ਆਈ. ਐਸ. ਏ ਤੇ ਫੇਸ 5 ਮੋਹਾਲੀ ਦਰਮਿਆਨ ਹੋਏ ਮੁਕਾਬਲੇ ’ਚ ਜੇਤੂ – ਪੀ.ਆਈ. ਐਸ. ਏ ਨੂੰ ਐਲਾਨਿਆ ਗਿਆ।

Scroll to Top