ਖੱਟਰ ਸਰਕਾਰ ਕਿਸਾਨਾਂ ਕੋਲੋਂ

ਸਤਿਆਪਾਲ ਮਲਿਕ : ਖੱਟਰ ਸਰਕਾਰ ਕਿਸਾਨਾਂ ਕੋਲੋਂ ਮਾਫ਼ੀ ਮੰਗੇ ਅਤੇ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਐੱਸ.ਡੀ.ਐਮ ਨੂੰ ਬਰਖ਼ਾਸਤ ਕੀਤਾ ਜਾਵੇ

ਚੰਡੀਗੜ੍ਹ , 29 ਅਗਸਤ 2021 :ਕਰਨਾਲ ‘ਚ ਪੁਲਿਸ ਵੱਲੋ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ | ਜਿਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਨੇ ਉਸ ਘਟਨਾ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚੇ ,ਬਜ਼ੁਰਗ ਨੌਜਵਾਨ ਸਾਰੇ ਸੜਕਾਂ ਤੇ ਆਪੋ- ਆਪਣੇ ਨੇੜੇ ਦੇ ਟੋਲ ਪਲਾਜ਼ੇ ਅਤੇ ਸਾਰੇ ਰੋਡ ਜਾਮ ਕਰ ਦੇਣ | ਜਿਸ ਤੋਂ ਬਾਅਦ ਲੋਕਾਂ ਵੱਲੋ ਹਾਈਵੇ ਜਾਮ ਕਰ ਦਿੱਤੇ ਗਏ ਅਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ | ਇਸੇ ਨੂੰ ਲੈ ਕੇ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਿਕ ਨੇ ਕਿਹਾ ਕਿ ਮਨੋਹਰ ਲਾਲ ਖੱਟਰ ਸਰਕਾਰ ਨੂੰ ਕਿਸਾਨਾਂ ਕੋਲੋਂ ਮਾਫ਼ੀ ਮੰਗਣ ਲਈ ਕਿਹਾ ਅਤੇ ਜਿਸ ਐੱਸ.ਡੀ.ਐਮ ਨੇ ਲਾਠੀਚਾਰਜ ਦਾ ਆਦੇਸ਼ ਦਿੱਤਾ ਉਸਨੂੰ ਬਰਖ਼ਾਸਤ ਕੀਤਾ ਜਾਵੇ |

ਇਹ ਵੀ ਪੜੋ :  ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ,ਅੰਮ੍ਰਿਤਸਰ-ਦਿੱਲੀ ਹਾਈਵੇ ਕੀਤਾ ਜਾਮ

|

Scroll to Top