Khanna Accident

Khanna Accident: ਖੰਨਾ ‘ਚ ਬੱਸ ਨੂੰ ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ, 25 ਪ੍ਰਵਾਸੀ ਮਜ਼ਦੂਰ ਜ਼ਖਮੀ

ਚੰਡੀਗੜ੍ਹ, 14 ਜੂਨ, 2024: ਪੰਜਾਬ ਦੇ ਖੰਨਾ ‘ਚ ਨੈਸ਼ਨਲ ਹਾਈਵੇਅ ‘ਤੇ ਵੀਰਵਾਰ ਦੇਰ ਰਾਤ ਇੱਕ ਵੱਡਾ ਹਾਦਸਾ (Khanna Accident) ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਨੂੰ ਇੱਕ ਤੇਜ਼ ਰਫਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਕਰੀਬ 150 ਮੀਟਰ ਦੂਰ ਜਾ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ। ਇਸ ਹਾਦਸੇ ‘ਚ ਕਰੀਬ 25 ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਬਿਹਾਰ ਦੇ ਬੇਤੀਆ ਤੋਂ ਮਜ਼ਦੂਰਾਂ ਨੂੰ ਲਿਆ ਰਹੀ ਸੀ। ਘਟਨਾ ‘ਚ ਜ਼ਖਮੀਆਂ ‘ਚ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਹਨ। ਉਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਬਿਹਾਰ ਅਤੇ ਯੂਪੀ ਤੋਂ ਕਰੀਬ 65 ਮਜ਼ਦੂਰ ਬੱਸਾਂ ਵਿੱਚ ਪੰਜਾਬ ਵਿੱਚ ਝੋਨਾ ਲਾਉਣ ਲਈ ਆ ਰਹੇ ਸਨ। ਕੁਝ ਨੇ ਮਜ਼ਦੂਰਾਂ ਨੂੰ ਖੰਨਾ ਵਿੱਚ ਉਤਰਨਾ ਸੀ । ਰਾਤ ਕਰੀਬ 12.30 ਵਜੇ ਬੱਸ ਨੈਸ਼ਨਲ ਹਾਈਵੇ ‘ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਕੱਟ ‘ਤੇ ਰੁਕੀ। ਕੁਝ ਮਜ਼ਦੂਰ ਹੇਠਾਂ ਉਤਰੇ ਹੀ ਸਨ ਕਿ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ।

ਹਾਦਸੇ (Khanna Accident) ਦੌਰਾਨ ਜ਼ਖਮੀਆਂ ਦੀ ਮੱਦਦ ਲਈ ਰਾਹਗੀਰ ਵੀ ਰੁਕ ਗਏ। ਰੋਡ ਸੇਫਟੀ ਫੋਰਸ ਨੇ ਸਾਰਿਆਂ ਦੇ ਸਹਿਯੋਗ ਨਾਲ ਬਚਾਅ ਕਾਰਜ ਚਲਾਇਆ। ਥਾਣਾ ਸਿਟੀ-2 ਦੇ ਐਸਐਚਓ ਗੁਰਮੀਤ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਸੜਕ ਨੂੰ ਸਾਫ਼ ਕਰਵਾਇਆ ਅਤੇ ਜ਼ਖ਼ਮੀਆਂ ਦੀ ਮੱਦਦ ਕੀਤੀ।

Scroll to Top