online coaching

ਮੋਹਾਲੀ ਦੇ ਸਰਕਾਰੀ ਸਕੂਲੀ ਵਿਦਿਆਰਥੀਆਂ ਦੇ ਗਣਿਤ, ਵਿਗਿਆਨ ਤੇ ਪੜ੍ਹਨ ‘ਚ ਗੁਣਾਤਮਕ ਸੁਧਾਰ ਲਿਆਉਣ ਲਈ ਖਾਨ ਅਕਾਡਮੀ ਦੇਵੇਗੀ ਆਨਲਾਈਨ ਕੋਚਿੰਗ

ਐੱਸ.ਏ.ਐੱਸ ਨਗਰ, 21 ਸਤੰਬਰ, 2023: ਜ਼ਿਲ੍ਹੇ ਦੇ ਛੇਵੀ ਤੋਂ ਦਸਵੀਂ ਤੱਕ ਦੇ ਸਰਕਾਰੀ ਸਕੂਲੀ ਵਿਦਿਆਰਥੀਆਂ ਦੇ ਗਣਿਤ, ਵਿਗਿਆਨ ਅਤੇ ਪੜ੍ਹਨ ਚ ਗੁਣਾਤਮਕ ਸੁਧਾਰ ਲਿਆਉਣ ਲਈ ਖਾਨ ਅਕਾਡਮੀ ਆਨਲਾਈਨ ਕੋਚਿੰਗ (online coaching) ਮੁੱਹਈਆ ਕਰਵਾਏਗੀ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਇਸ ਸਬੰਧੀ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੀਟਿੰਗ ਵਿੱਚ ਜਿਲ੍ਹੇ ਦੇ ਐਸ.ਡੀ.ਐਮਜ਼ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਤੇ ਖਾਨ ਅਕੈਡਮੀ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਅਲੱਗ-ਅਲੱਗ ਪਹਿਲੂਆਂ ਤੇ ਵਿਚਾਰ-ਚਰਚਾ ਕੀਤੀ ਗਈ।ਮੀਟਿੰਗ ਵਿੱਚ ਵਿਦਿਆਰਥੀਆਂ ਦੀ ਗਣਿਤ ਅਤੇ ਸਾਇੰਸ ਵਿਸ਼ਿਆਂ ਦੇ ਵਿੱਚ ਰੌਚਕਤਾ ਲਿਆਉਣ ਲਈ ਖਾਨ ਅਕੈਡਮੀ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਅਧਿਕਾਰੀਆਂ ਨਾਲ ਸਾਂਝੇ ਕੀਤੇ।

ਉਪਰੰਤ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਅਤੇ ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਨੂੰ ਅਦੇਸ਼ ਦਿੱਤਾ ਗਿਆ ਕਿ ਉਹ ਇਸ ਸਬੰਧੀ ਨਿਜੀ ਤੌਰ ਤੇ ਸਕੂਲ ਮੁੱਖੀਆਂ ਨੂੰ ਪ੍ਰੇਰਿਤ ਕਰਨ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਾਨ ਅਕੈਡਮੀ ਵੱਲੋਂ ਸਾਂਝੇ ਤੌਰ ਤੇ ਚਲਾਏ ਗਏ ਇਸ ਨਿਵੇਕਲੇ ਅਭਿਆਨ ਦਾ ਹਿੱਸਾ ਬਣ ਸਕਣ। ਅੰਤ ਵਿੱਚ ਖਾਨ ਅਕੈਡਮੀ ਦੇ ਨੁਮਾਇੰਦੇ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ (ਸਕੂਲ ਆਫ ਐਮੀਨੈਂਸ) 9ਵੀਂ ਜਮਾਤ ਤੋਂ ਐਡਵਾਂਸ ਗਤੀਵਿਧਿਆਂ ਅਤੇ ਸੂਬੇ ਭਰ ਦੇ 94 ਸਕੂਲ ਆਫ ਐਮੀਨੈਂਸ ਵਿੱਚ ਮੈਥ, ਸਾਇੰਸ ਅਤੇ ਰੀਡਿੰਗ ਕੰਮਪ੍ਰੀਹੈਨਸ਼ਨ ਪ੍ਰੋਗਰਾਮ  (online coaching) ਚਲਾਉਣ ਦਾ ਟੀਚਾ ਵੀ ਰੱਖਿਆ ਗਿਆ ਹੈ।

Scroll to Top