June 30, 2024 8:42 pm
Khalsa College

ਖਾਲਸਾ ਕਾਲਜ ਮੋਹਾਲੀ ਨੇ ਅਲੂਮਨੀ ਮੀਟ ਕਰਵਾਈ

ਮੋਹਾਲੀ, 8 ਅਪ੍ਰੈਲ, 2024: ਸਾਬਕਾ ਵਿਦਿਆਰਥੀ ਇੱਕ ਛੱਤ ਹੇਠਾਂ ਇਕੱਠੇ ਹੋਏ ਅਤੇ ਕਾਲਜ ਤੋਂ ਬਾਅਦ ਦੇ ਆਪਣੇ ਤਜ਼ਰਬੇ ਅਤੇ ਜੀਵਨ ਇੱਕ ਦੂਜੇ ਨਾਲ ਸਾਂਝਾ ਕੀਤਾ। ਕਾਲਜ ਦੇ ਮੌਜੂਦਾ ਵਿਦਿਆਰਥੀਆਂ ਨੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਉਨ੍ਹਾਂ ਲਈ ਮਨੋਰੰਜਕ ਖੇਡਾਂ ਕਰਵਾਈਆਂ । ਮੌਕਾ ਸੀ ਖ਼ਾਲਸਾ ਕਾਲਜ (Khalsa College) (ਅੰਮ੍ਰਿਤਸਰ) ਆਫ਼ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼, ਫੇਜ਼ 3ਏ, ਮੋਹਾਲੀ ਦੇ ਆਡੀਟੋਰੀਅਮ ਵਿੱਚ ਅਲੂਮਨੀ ਮੀਟ ਕਰਵਾਈ |

ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਜਿਨ੍ਹਾਂ ਨੇ ਐਮ.ਬੀ.ਏ., ਐਮ.ਐਸ.ਸੀ.ਆਈ.ਟੀ., ਐਮ.ਕਾਮ, ਐਮ.ਏ.(ਸਮਾਜ ਸ਼ਾਸਤਰ), ਪੀਜੀਡੀਸੀਏ, ਬੀ.ਕਾਮ, ਬੀ.ਕਾਮ (ਆਨਰਜ਼), ਬੀਬੀਏ, ਬੀ.ਸੀ.ਏ ਅਤੇ ਬੀ.ਏ ਪਾਸ ਕੀਤੀ ਹੋਈ ਸਨ, ਖਾਲਸਾ ਕਾਲਜ ਵਿਖੇ ਇਕੱਠੇ ਹੋਏ। ਕੁਝ ਵਿਦਿਆਰਥੀ ਜੋ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਵਿਚ ਨੌਕਰੀ ਕਰ ਰਹੇ ਹਨ, ਵੀਡੀਓ ਕਲਿੱਪਾਂ ਰਾਹੀਂ ਜੁੜੇ। ਸਾਰੇ ਵਿਦਿਆਰਥੀਆਂ ਨੇ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਪ੍ਰਿੰਸੀਪਲ, ਕਾਲਜ ਲੈਕਚਰਾਰਾਂ, ਕਾਲਜ ਮੈਨੇਜਮੈਂਟ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਦਰਸਾਏ ਚੰਗੇ ਮਾਰਗ ’ਤੇ ਚੱਲਣ ਦੀ ਵਚਨਬੱਧਤਾ ਦੁਹਰਾਈ।

ਪ੍ਰੋਗਰਾਮ ਦਾ ਉਦਘਾਟਨ ਖਾਲਸਾ ਕਾਲਜ (Khalsa College) ਗਵਰਨਿੰਗ ਕੌਂਸਲ, ਅੰਮ੍ਰਿਤਸਰ ਦੇ ਅਲੂਮਨੀ ਮੈਂਬਰ ਜੇ.ਐਸ.ਗਿੱਲ ਨੇ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਲਜ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਅਤੇ ਕਾਲਜ ਸਟਾਫ਼ ਵੀ ਹਾਜ਼ਰ ਸੀ, ਜਿਨ੍ਹਾਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਹਰੀਸ਼ ਕੁਮਾਰੀ ਨੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ |

ਇਸ ਮੌਕੇ ਕਾਲਜ ਦੀ ਪਿ੍ੰਸੀਪਲ ਡਾ: ਹਰੀਸ਼ ਕੁਮਾਰੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਕਾਲਜ ਦੇ ਅਧਿਆਪਕਾਂ ਵੱਲੋਂ ਸਾਬਕਾ ਵਿਦਿਆਰਥੀਆਂ ਦੇ ਮੂੰਹੋਂ ਸਿਖਾਈਆਂ ਗੱਲਾਂ ਸੁਣ ਕੇ ਇੰਜ ਲੱਗਦਾ ਹੈ ਕਿ ਜਿਸ ਸੋਚ ਨੂੰ ਅੱਗੇ ਲੈ ਕੇ ਕਾਲਜ ਤੁਰਿਆ ਸੀ | ਉਸ ਵਿਚ ਸਫਲ ਹੋਈਆਂ ਹੈ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ। ਅਸੀਂ ਆਪਣੇ ਸਾਰੇ ਸਾਬਕਾ ਵਿਦਿਆਰਥੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਪਾਸ ਆਊਟ ਹੋਣ ਦੇ ਬਾਵਜੂਦ ਵੀ ਵੱਖ-ਵੱਖ ਪਹਿਲਕਦਮੀਆਂ ਰਾਹੀਂ ਸੰਥਾਨ ਨੂੰ ਬਹੁਤ ਸਹਿਯੋਗ ਦਿੱਤਾ ਹੈ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਜੇ.ਐਸ.ਗਿੱਲ ਨੇ ਕਿਹਾ ਕਿ ਐਲੂਮਨੀ ਮੀਟ ਦੇ ਬਹੁਤ ਸਾਰੇ ਫਾਇਦੇ ਹਨ। ਇਸ ਨਾਲ ਵਿਦਿਆਰਥੀਆਂ ਅਤੇ ਕਾਲਜ ਵਿਚਕਾਰ ਵਧੀਆ ਤਾਲਮੇਲ ਸਥਾਪਿਤ ਹੁੰਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ, ਮੌਜੂਦਾ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਦੁਆਰਾ ਗੀਤ ਅਤੇ ਡਾਂਸ ਪ੍ਰਦਰਸ਼ਨ, ਸਟੈਂਡ-ਅੱਪ ਕਾਮੇਡੀ ਅਤੇ ਮਨੋਰੰਜਕ ਖੇਡਾਂ ਸਮੇਤ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ। ਇਸ ਤੋਂ ਬਾਅਦ ਡਾਂਸ ਪਾਰਟੀ ਅਤੇ ਲੰਚ ਦਾ ਪ੍ਰਬੰਧ ਕੀਤਾ ਗਿਆ।