Keshav Mahindra

ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਪੂਰੇ ਹੋ ਗਏ

ਚੰਡੀਗੜ੍ਹ,12 ਅਪ੍ਰੈਲ 2023: ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਅਰਬਪਤੀ ਕੇਸ਼ਬ ਮਹਿੰਦਰਾ (Keshub Mahindra) ਦਾ ਬੁੱਧਵਾਰ ਨੂੰ 99 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ 1962 ਤੋਂ 2012 ਤੱਕ 48 ਸਾਲ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਰਹੇ। ਇਸ ਸਮੇਂ ਉਨ੍ਹਾਂ ਦਾ ਭਤੀਜਾ ਆਨੰਦ ਮਹਿੰਦਰਾ ਇਸ ਅਹੁਦੇ ‘ਤੇ ਹਨ ।

ਫੋਰਬਸ ਨੇ ਭਾਰਤ ਦੇ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ
ਹਾਲ ਹੀ ਵਿੱਚ, ਫੋਰਬਸ ਨੇ ਉਸਨੂੰ 1.2 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਭਾਰਤ ਦਾ ਸਭ ਤੋਂ ਬਜ਼ੁਰਗ ਅਰਬਪਤੀ ਐਲਾਨਿਆ ਸੀ । ਕੇਸ਼ਬ ਮਹਿੰਦਰਾ ਦੇ ਦਿਹਾਂਤ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ, ਇਨਸਪੇਸ ਦੇ ਪ੍ਰਧਾਨ ਪਵਨ ਕੇ ਗੋਇਨਕਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕਿਹਾ ਕਿ ਵਪਾਰ ਜਗਤ ਨੇ ਅੱਜ ਆਪਣੀ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ, ਕੇਸ਼ਬ ਮਹਿੰਦਰਾ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੂੰ ਮਿਲਣਾ ਹਮੇਸ਼ਾ ਸ਼ਾਨਦਾਰ ਰਿਹਾ। ਉਨ੍ਹਾਂ ਕੋਲ ਵਪਾਰ, ਅਰਥ ਸ਼ਾਸਤਰ ਅਤੇ ਸਮਾਜਿਕ ਚੀਜ਼ਾਂ ਨੂੰ ਸ਼ਾਨਦਾਰ ਤਰੀਕੇ ਨਾਲ ਜੋੜਨ ਦੀ ਪ੍ਰਤਿਭਾ ਸੀ।

ਕੇਸ਼ਬ ਮਹਿੰਦਰਾ 1947 ਵਿੱਚ ਮਹਿੰਦਰਾ ਗਰੁੱਪ ਨਾਲ ਜੁੜੇ

ਕੇਸ਼ਬ ਮਹਿੰਦਰਾ (Keshub Mahindra) ਯੂਨੀਵਰਸਿਟੀ ਆਫ ਪੈਨਸਿਲਵੇਨੀਆ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1947 ਵਿੱਚ ਹੀ ਮਹਿੰਦਰਾ ਗਰੁੱਪ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਸਾਲ 1963 ਵਿੱਚ ਉਹ ਇਸ ਗਰੁੱਪ ਦੇ ਚੇਅਰਮੈਨ ਬਣੇ। ਉਨ੍ਹਾਂ ਦੀ ਅਗਵਾਈ ‘ਚ ਮਹਿੰਦਰਾ ਗਰੁੱਪ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚ ਗਿਆ। 2012 ਵਿੱਚ 48 ਸਾਲ ਤੱਕ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਇਹ ਅਹੁਦਾ ਆਪਣੇ ਭਤੀਜੇ ਆਨੰਦ ਮਹਿੰਦਰਾ ਨੂੰ ਸੌਂਪ ਦਿੱਤਾ। ਇਸ ਦੇ ਨਾਲ ਹੀ ਕੇਸ਼ਬ ਮਹਿੰਦਰਾ ਟਾਟਾ ਸਟੀਲ, ਸੇਲ, ਟਾਟਾ ਕੈਮੀਕਲਜ਼, ਇੰਡੀਅਨ ਹੋਟਲਜ਼ ਵਰਗੀਆਂ ਨਾਮੀ ਕੰਪਨੀਆਂ ਦੇ ਬੋਰਡ ਵਿੱਚ ਵੀ ਸ਼ਾਮਲ ਸਨ।

ਫਰਾਂਸ ਸਰਕਾਰ ਨੇ 1987 ਵਿੱਚ ਸਰਵਉੱਚ ਨਾਗਰਿਕ ਸਨਮਾਨ ਦਿੱਤਾ

1987 ਵਿੱਚ ਫਰਾਂਸ ਦੀ ਸਰਕਾਰ ਨੇ ਕੇਸ਼ਬ ਮਹਿੰਦਰਾ ਨੂੰ ਵਪਾਰ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ । ਇਸ ਤੋਂ ਇਲਾਵਾ ਕੇਸ਼ਬ ਮਹਿੰਦਰਾ ਨੂੰ ਸਾਲ 2007 ਵਿੱਚ ਅਰਨਸਟ ਐਂਡ ਯੰਗ (Ernst and Young) ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਸੀ।

Scroll to Top